JALANDHAR WEATHER

ਇਲਾਜ ਕਰਾਉਣ ਆਏ ਨੌਜਵਾਨਾਂ ਨੇ ਹਸਪਤਾਲ ਦੇ ਵਾਰਡ ਸਹਾਇਕ ’ਤੇ ਹਮਲਾ ਕਰਦਿਆਂ ਕੀਤਾ ਜਖ਼ਮੀ

ਭਵਾਨੀਗੜ੍ਹ,(ਸੰਗਰੂਰ), 23 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸਰਕਾਰੀ ਹਸਪਤਾਲ ਵਿਖੇ ਇਲਾਜ ਕਰਾਉਣ ਆਏ ਕੁਝ ਨੌਜਵਾਨਾਂ ਵਲੋਂ ਡਿਊਟੀ ਨਰਸ ਨਾਲ ਮਾੜਾ ਵਿਵਹਾਰ ਕਰਨ ਅਤੇ ਵਾਰਡ ਸਹਾਇਕ ’ਤੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕਰਕੇ ਜਖ਼ਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਜਖ਼ਮੀ ਹਾਲਤ ਵਿਚ ਵਾਰਡ ਸਹਾਇਕ ਪਿੰਡ ਫੰਮਣਵਾਲ ਦੇ ਵਾਸੀ ਅਵਤਾਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਉਹ ਹਸਪਤਾਲ ਵਿਚ ਡਿਊਟੀ ਕਰ ਰਿਹਾ ਸੀ, ਇਸੇ ਦੌਰਾਨ ਕੁਝ ਨੌਜਵਾਨ ਇਕ ਨੌਜਵਾਨ ਨੂੰ ਲੈ ਕੇ ਆਏ, ਜਿਨ੍ਹਾਂ ਛਾਤੀ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਤੁਰੰਤ ਉਸ ਦਾ ਚੈਕਅੱਪ ਕਰਨਾ ਸ਼ੁਰੂ ਕਰਦਿਆਂ ਦੱਸਿਆ ਕਿ ਕੋਈ ਗੰਭੀਰ ਗੱਲ ਨਾ ਲੱਗੀ।

ਉਸ ਨੇ ਮਰੀਜ਼ ਨੂੰ ਖ਼ਾਣ ਪੀਣ ਬਾਰੇ ਪੁੱਛਿਆ ਤਾਂ ਪੀੜ੍ਹਤ ਦੇ ਦੱਸਣ ਅਨੁਸਾਰ ਉਨ੍ਹਾਂ ਉਸ ਨੂੰ ਜਿਆਦਾ ਸ਼ਰਾਬ ਪੀਣ ਦੀ ਗੱਲ ਵੀ ਦੱਸੀ। ਉਨ੍ਹਾਂ ਦੱਸਿਆ ਕਿ ਉਸ ਨੇ ਮਰੀਜ਼ ਨੂੰ ਬੈੱਡ ’ਤੇ ਪਾ ਕੇ ਡਿਊਟੀ ਨਰਸ ਨੂੰ ਉਸ ਦੇ ਟੀਕਾ ਵਗੈਰਾ ਲਗਾਉਣ ਲਈ ਕਿਹਾ। ਜਦੋਂ ਨਰਸ ਟੀਕਾ ਲਗਾਉਣ ਗਈ, ਤਾਂ ਪੀੜ੍ਹਤ ਦੇ ਦੱਸਣ ਅਨੁਸਾਰ ਨੌਜਵਾਨਾਂ ਜਿਨ੍ਹਾਂ ਨੇ ਕਥਿਤ ਤੌਰ ’ਤੇ ਸ਼ਰਾਬ ਪੀਤੀ ਹੋਈ ਸੀ, ਨੇ ਨਰਸ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਦਿਆਂ ਉਸ ਵਲੋਂ ਰੋਕਣ ’ਤੇ ਉਨ੍ਹਾਂ ਉਸ ’ਤੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕਰਕੇ ਦੰਦ ਤੋੜ ਦਿੱਤਾ ਅਤੇ ਨੱਕ ’ਤੇ ਸੱਟਾਂ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਸ ਦੇ ਤੁਰੰਤ ਹਸਪਤਾਲ ਤੋਂ ਇਲਾਜ ਸ਼ੁਰੂ ਕਰਵਾਉਂਦਿਆਂ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ। ਇਸ ਸੰਬੰਧੀ ਥਾਣਾ ਮੁਖੀ ਮਾਲਵਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਖ਼ਮੀ ਦੇ ਬਿਆਨ ਲੈ ਕੇ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ