JALANDHAR WEATHER

ਬੇਜ਼ੁਬਾਨ ਪਸ਼ੂ ਅੱਗੇ ਆਉਣ ਕਾਰਨ ਪਲਟੀ ਕਾਰ

ਖਮਾਣੋਂ, 23 ਅਕਤੂਬਰ (ਮਨਮੋਹਣ ਸਿੰਘ ਕਲੇਰ)--ਦੇਰ ਸ਼ਾਮ ਨੂੰ ਲੁਧਿਆਣਾ ਖਰੜ ਨੈਸ਼ਨਲ ਮਾਰਗ ਉਤੇ ਇਕ ਕਾਰ ਦੇ ਪਲਟਣ ਕਾਰਨ ਉਸ 'ਚ ਚਾਲਕ ਸਮੇਤ ਤਿੰਨ ਜਣੇ ਜਾਨੀ ਨੁਕਸਾਨ ਤੋਂ ਬਚ ਗਏ। ਹਾਲਾਂਕਿ ਚਾਲਕ ਦੇ ਮਾਮੂਲੀ ਸੱਟਾਂ ਲਗੀਆਂ ਹਨ। ਮੌਕੇ ਉਤੇ ਸੜਕ ਸੁਰੱਖਿਆ ਫੋਰਸ ਖਮਾਣੋਂ ਦੇ ਸਹਾਇਕ ਥਾਣੇਦਾਰ ਸੁਖਰਾਜ ਸਿੰਘ ਆਪਣੀ ਟੀਮ ਸਮੇਤ ਉਕਤ ਘਟਨਾ ਸਥਾਨ ਜਟਾਣਾ ਉੱਚਾ ਵਿਖੇ ਪਹੁੰਚੇ ਜਿਨ੍ਹਾਂ ਨੇ ਮਾਮੂਲੀ ਜ਼ਖਮੀ ਤੇ ਹੋਰਨਾਂ ਨੂੰ ਮੁੱਢਲੀ ਸਹਾਇਤਾ ਲਈ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਖਮਾਣੋਂ ਪਹੁੰਚਾਇਆ। ਇਹ ਲੋਕ ਸਮਰਾਲਾ ਵੱਲ ਤੋਂ ਕੁਰਾਲੀ ਸ਼ਹਿਰ ਜਾ ਰਹੇ ਸਨ। ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਸੁਖਨਾਜ ਸਿੰਘ ਨੇ ਹਾਦਸੇ ਦਾ ਕਾਰਨ ਕਾਰ ਅੱਗੇ ਬੇਜ਼ੁਬਾਨ ਪਸ਼ੂ ਦਾ ਆਉਣਾ ਦੱਸਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ