JALANDHAR WEATHER

ਕਾਰ ਡਿਵਾਈਡਰ ਨਾਲ ਟਕਰਾਈ, ਮਾਂ ਅਤੇ ਉਸ ਦੇ 4 ਸਾਲ ਦੇ ਪੁੱਤ ਦੀ ਮੌਤ

ਦਸੂਹਾ, 15 ਅਕਤੂਬਰ ( ਕੌਸ਼ਲ) - ਦਸੂਹਾ ਨੇੜੇ ਇਕ ਫ਼ੌਜੀ ਅੱਡੇ ਉੱਚੀਬਸੀ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪਰਿਵਾਰ ਜੰਮੂ ਤੋਂ ਖਾਟੂ ਸ਼ਿਆਮ ਜਾ ਰਿਹਾ ਸੀ। ਕਾਰ ਵਿਚ ਪਰਿਵਾਰ ਦੇ 4 ਮੈਂਬਰ ਸਵਾਰ ਸਨ । ਮਾਂ ਅਤੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪਿਤਾ ਅਤੇ ਧੀ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਿਕ ਇਕ ਫ਼ੌਜੀ ਅਧਿਕਾਰੀ ਸ਼ਕਤੀ ਸਿੰਘ ਆਪਣੇ ਪਰਿਵਾਰ ਨਾਲ ਜੰਮੂ ਤੋਂ ਖਾਟੂ ਸ਼ਿਆਮ ਜਾ ਰਿਹਾ ਸੀ ਜਦੋਂ ਉਨ੍ਹਾਂ ਦੀ ਸਵਿਫਟ ਡਿਜ਼ਾਇਰ ਕਾਰ ਕੰਟਰੋਲ ਗੁਆ ਬੈਠੀ ਅਤੇ ਉੱਚੀਬਸੀ ਨੇੜੇ ਇਕ ਡਿਵਾਈਡਰ ਨਾਲ ਟਕਰਾ ਗਈ। ਸ਼ਕਤੀ ਸਿੰਘ ਅਤੇ ਉਸ ਦੀ 3 ਸਾਲ ਦੀ ਧੀ ਹਾਦਸੇ ਵਿਚ ਬਚ ਗਏ, ਪਰ ਉਨ੍ਹਾਂ ਦੀ ਪਤਨੀ ਮੀਰਾ ਮਿਨਹਾਸ ਅਤੇ 4 ਸਾਲ ਦੇ ਪੁੱਤਰ ਹਰੀਅੰਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀ ਸ਼ਕਤੀ ਸਿੰਘ ਅਤੇ ਉਨ੍ਹਾਂ ਦੀ ਧੀ ਦਾ ਦਸੂਹਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ