ਗਾਇਕ ਜ਼ੁਬੀਨ ਗਰਗ ਦਾ ਅੱਜ ਹੋਵੇਗਾ ਪੋਸਟਮਾਰਟਮ


ਗੁਹਾਟੀ, 20 ਸਤੰਬਰ- ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਸਿੰਗਾਪੁਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗਾਇਕ ਜ਼ੁਬੀਨ ਗਰਗ ਦੀ ਲਾਸ਼ ਦਾ ਪੋਸਟਮਾਰਟਮ ਅੱਜ ਯਾਨੀ ਸ਼ਨੀਵਾਰ ਨੂੰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਸੌਂਪ ਦਿੱਤੀ ਜਾਵੇਗੀ।
‘ਯਾ ਅਲੀ’ ਗੀਤ ਲਈ ਜਾਣੇ ਜਾਂਦੇ ਗਰਗ ਦੀ ਸ਼ੁੱਕਰਵਾਰ ਨੂੰ ਸਿੰਗਾਪੁਰ ਵਿਚ ਮੌਤ ਹੋ ਗਈ ਸੀ, ਜਦੋਂ ਉਹ ਲਾਈਫ ਜੈਕੇਟ ਤੋਂ ਬਿਨਾਂ ਸਮੁੰਦਰ ਵਿਚ ਤੈਰ ਰਹੇ ਸਨ।
ਮੁੱਖ ਮੰਤਰੀ ਨੇ ਦੱਸਿਆ ਕਿ ਸਿੰਗਾਪੁਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਜ਼ੁਬੀਨ ਗਰਗ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ ਤੇ ਸਾਨੂੰ ਉਮੀਦ ਹੈ ਕਿ ਇਹ ਦੁਪਹਿਰ 2 ਵਜੇ ਤੱਕ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਅਸੀਂ ਉਨ੍ਹਾਂ ਨੂੰ ਘਰ ਲਿਜਾਉਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ ਤੇ ਸਾਰਿਆਂ ਨੂੰ ਸੂਚਿਤ ਕਰਦੇ ਰਹਾਂਗੇ।
ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨਰ ਸ਼ਿਲਪਕ ਅੰਬੂਲੇ ਦੇ ਅਨੁਸਾਰ, ਗਰਗ 17 ਹੋਰ ਲੋਕਾਂ ਨਾਲ ਯਾਟ ਯਾਤਰਾ ’ਤੇ ਗਿਆ ਸੀ ਅਤੇ ਲਾਈਫ ਜੈਕੇਟ ਤੋਂ ਬਿਨਾਂ ਸਮੁੰਦਰ ਵਿਚ ਤੈਰਦੇ ਹੋਏ ਉਸਦੀ ਮੌਤ ਹੋ ਗਈ।