ਗਾਇਕ ਜ਼ੁਬੀਨ ਗਰਗ ਦੀ ਮੌਤ ਮਾਮਲਾ: ਮੁੱਖ ਮੰਤਰੀ ਵਲੋਂ ਰਾਜ ’ਚ ਤਿੰਨ ਦਿਨ ਸਰਕਾਰੀ ਸੋਗ ਦਾ ਐਲਾਨ

ਗੁਹਾਟੀ, 20 ਸਤੰਬਰ- ਗਾਇਕ ਜ਼ੁਬੀਨ ਗਰਗ ਦੀ ਮੌਤ ’ਤੇ ਸਤਿਕਾਰ ਵਜੋਂ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਨਿਰਦੇਸ਼ ਦਿੱਤਾ ਹੈ ਕਿ 20 ਤੋਂ 22 ਸਤੰਬਰ 2025 ਤੱਕ ਰਾਜ ਸੋਗ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਾਰੇ ਸਰਕਾਰੀ ਮਨੋਰੰਜਨ, ਰਸਮੀ ਪ੍ਰੋਗਰਾਮ ਅਤੇ ਜਨਤਕ ਜਸ਼ਨ ਮੁਲਤਵੀ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ‘ਸੇਵਾ ਸਪਤਾਹ’ ਅਧੀਨ ਜ਼ਰੂਰੀ ਸੇਵਾ ਗਤੀਵਿਧੀਆਂ ਜਾਰੀ ਰਹਿਣਗੀਆਂ, ਜਦੋਂ ਕਿ ਰਸਮੀ ਜਾਂ ਲਾਭ-ਵੰਡ ਸਮਾਗਮ ਮੁਲਤਵੀ ਕਰ ਦਿੱਤੇ ਗਏ ਹਨ।