ਭਲਕੇ (21 ਸਤੰਬਰ) ਮੋਰੋਕੋ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ

ਨਵੀਂ ਦਿੱਲੀ, 20 ਸਤੰਬਰ- ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਕੱਲ੍ਹ, 21 ਸਤੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਇਕ ਦੁਵੱਲੇ ਦੌਰੇ ’ਤੇ ਮੋਰੋਕੋ ਲਈ ਰਵਾਨਾ ਹੋਣਗੇ। ਉਹ ਆਪਣੀ ਫੇਰੀ ਦੌਰਾਨ ਕਾਸਾਬਲਾਂਕਾ ਵਿਚ ਇਕ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਫੈਕਟਰੀ ਦਾ ਉਦਘਾਟਨ ਵੀ ਕਰਨਗੇ।