JALANDHAR WEATHER

ਸੱਕੀ ਨਾਲੇ ਦੇ ਪਾੜ ਪੂਰਨ ਦਾ ਕੰਮ ਸੰਤ ਬਾਬਾ ਜੋਧ ਸਿੰਘ ਅਜਨਾਲੇ ਵਾਲਿਆਂ ਵਲੋਂ ਕਾਰ ਸੇਵਾ ਰਾਹੀਂ ਸ਼ੁਰੂ

ਫਤਿਹਗੜ੍ਹ ਚੂੜੀਆਂ, 19 ਸਤੰਬਰ (ਅਵਤਾਰ ਸਿੰਘ ਰੰਧਾਵਾ)-ਦਰਿਆ ਰਾਵੀ ਦੇ ਨਾਲ ਲੱਗਦੇ ਖੇਤਰ ਵਿਚ ਵਹਿੰਦੇ ਸੱਕੀ ਨਾਲੇ ਦੇ ਕੰਢੇ ਉੱਪਰ ਧੁੱਸੀ ਬੰਨ੍ਹ ਵਿਚ ਪਏ ਵੱਡੇ ਪਾੜਾਂ ਨੂੰ ਪੂਰਨ ਲਈ ਸੰਤ ਬਾਬਾ ਜੋਧਬੀਰ ਸਿੰਘ ਅਜਨਾਲੇ ਵਾਲਿਆਂ ਵਲੋਂ ਮਹਾਨ ਕਾਰ ਸੇਵਾ ਦਾ ਕੁੰਭ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਹਜ਼ੂਰੀ ਰਾਗੀ ਭਾਈ ਅਨੋਖ ਸਿੰਘ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਾਲਿਆਂ ਨੇ ਦੱਸਿਆ ਕਿ ਸੱਕੀ ਨਾਲੇ ਉੱਪਰਲੇ ਧੁੱਸੀ ਬੰਨ੍ਹ ਵਿਚ ਵੱਡੇ ਪਾੜ ਪੈਣ ਨਾਲ ਬਹੁਤ ਵੱਡੀ ਤਬਾਹੀ ਹੋਈ ਹੈ, ਜਿਸ ਨਾਲ ਲੋਕਾਂ ਦੀਆਂ ਫਸਲਾਂ ਤੇ ਘਰਾਂ ਸਮੇਤ ਜਾਨੀ, ਮਾਲੀ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਹੜ੍ਹ ਮਾਰੇ ਇਲਾਕੇ ਵਿਚ ਜਿਹੜੇ ਕੰਮ ਹਾਲੇ ਤੱਕ ਸਰਕਾਰਾਂ ਸ਼ੁਰੂ ਨਹੀਂ ਕਰ ਸਕੀਆਂ, ਉਹ ਕੰਮ ਕਾਰ ਸੇਵਾ ਵਾਲੇ ਮਹਾਪੁਰਖ ਸਿਰੇ ਚੜ੍ਹਾਉਣ ਲਈ ਯਤਨਸ਼ੀਲ ਕਦਮ ਪੁੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਨਿਰੰਤਰ ਹਜ਼ਾਰਾਂ ਟਰਾਲੀਆਂ ਮਿੱਟੀ ਲਿਆਉਣ ਲਈ ਅਤੇ ਹੋਰ ਮਸ਼ੀਨਰੀ ਨਾਲ ਵੱਡੀ ਤਾਦਾਦ ਵਿਚ ਸੰਗਤਾਂ ਹੱਥੀਂ ਸੇਵਾ ਕਰ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ