ਮੈਂ ਆਪਣੇ ਸੀਜ਼ਨ ਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਸੀ ਅੰਤ- ਨੀਰਜ ਚੋਪੜਾ

ਨਵੀਂ ਦਿੱਲੀ, 19 ਸਤੰਬਰ- ਆਪਣੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਖਿਤਾਬ ਦਾ ਬਚਾਅ ਕਰਨ ਵਿਚ ਅਸਫ਼ਲ ਰਹਿਣ ਤੋਂ ਬਾਅਦ, ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟਵੀਟ ਕਰ ਕਿਹਾ ਕਿ ਟੋਕੀਓ ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ, ਮੈਂ ਸੀਜ਼ਨ ਦਾ ਅੰਤ ਇਸ ਤਰ੍ਹਾਂ ਨਹੀਂ ਕਰਨ ਦੀ ਉਮੀਦ ਕੀਤੀ ਸੀ। ਮੈਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ, ਪਰ ਮੈਂ ਅਜਿਹਾ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਮੈਂ ਸਚਿਨ ਲਈ ਸੱਚਮੁੱਚ ਖੁਸ਼ ਹਾਂ, ਜਿਸ ਨੇ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ।