JALANDHAR WEATHER

ਪਿੰਡ ਜੀਦਾ ਵਿਖੇ ਬੰਬ ਬਲਾਸਟ ਕੇਸ ਨਾਲ ਸੰਬੰਧਿਤ ਮੁਜਰਮ ਦੇ ਘਰ ਜਾਂਚ ਲਈ ਪੁੱਜੀ ਫੌਜ

ਗੋਨਿਆਣਾ, 19 ਸਤੰਬਰ (ਲਛਮਣ ਦਾਸ ਗਰਗ)-ਪਿੰਡ ਜੀਦਾ (ਬਠਿੰਡਾ) ਵਿਖੇ 10 ਸਤੰਬਰ ਨੂੰ ਹੋਏ ਬੰਬ ਬਲਾਸਟ ਕੇਸ ਨਾਲ ਸੰਬੰਧਿਤ ਮੁਜਰਮ ਗੁਰਪ੍ਰੀਤ ਸਿੰਘ (19) ਦੇ ਘਰ ਦੀ ਛਾਣਬੀਣ ਕਰਨ ਲਈ ਅੱਜ ਮੁਜਰਮ ਦੇ ਘਰ ਵਿਚ ਫੌਜ਼ ਪੁੱਜੀ। ਦੇਸ਼ ਦੀ ਸੁਰੱਖਿਆ ਵਿਚ ਲੱਗੀਆਂ ਵੱਖ-ਵੱਖ ਏਜੰਸੀਆਂ ਦੇ ਸਹਿਯੋਗ ਨਾਲ ਗੁਰਪ੍ਰੀਤ ਦੇ ਘਰ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਮੁਜਰਮ ਦੇ ਘਰ ਬੰਕਰ ਬਣਾਏ ਗਏ ਹਨ ਤਾਂ ਜੋ ਕੈਮੀਕਲ ਨੂੰ ਕਿਵੇਂ ਨਾ ਕਿਵੇਂ ਨਸ਼ਟ ਕੀਤਾ ਜਾ ਸਕੇ। ਪੁਲਿਸ ਨੇ ਇਸ ਸੰਬੰਧ ਵਿਚ ਮਾਮਲਾ ਵੀ ਦਰਜ ਕਰ ਲਿਆ ਸੀ ਅਤੇ ਹੁਣ ਪੁਲਿਸ ਨੂੰ 7 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ। ਬੀਤੇ ਦਿਨੀਂ ਪੁਲਿਸ ਨੇ ਪਾਈ ਗ੍ਰਿਫਤਾਰੀ ਸਬੰਧੀ ਮੁਜਰਮ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਬੈਂਕ ਖਾਤਿਆਂ ਦੀ ਜਾਂਚ ਕਰਨ ਲਈ ਮਾਣਯੋਗ ਅਦਾਲਤ ਤੋਂ ਇਜਾਜ਼ਤ ਲੈਣ ਦੀ ਉਡੀਕ ਵਿਚ ਹੈ ਤਾਂ ਜੋ ਖਾਤਿਆਂ ਦੀ ਵੀ ਘੋਖ ਕੱਢੀ ਜਾ ਸਕੇ। ਉਕਤ ਬਲਾਸਟ ਦੌਰਾਨ ਉਸ ਦਾ ਪਿਤਾ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ ਸੀ। ਇਥੇ ਇਹ ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਅੱਤਵਾਦੀ ਮਸ਼ਹੂਰ ਅਜ਼ਹਰ ਦੀ ਵੀਡੀਓ ਦੇਖ ਕੇ ਪ੍ਰਭਾਵਿਤ ਹੋਇਆ ਸੀ ਅਤੇ ਮਨੁੱਖੀ ਬੰਬ ਬਣ ਕੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਘੜੀ ਗਈ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ