ਸਿੰਗਾਪੁਰ 'ਚ ਗਾਇਕ Zubeen Garg ਦੀ ਹਾਦਸੇ 'ਚ ਮੌਤ

ਨਵੀਂ ਦਿੱਲੀ, 19 ਸਤੰਬਰ-ਸਿੰਗਾਪੁਰ 'ਚ ਗਾਇਕ Zubeen Garg ਦੀ ਹਾਦਸੇ 'ਚ ਮੌਤ ਹੋ ਗਈ ਹੈ। 52 ਸਾਲ ਦੀ ਉਮਰ ਵਿਚ ਦੁਨੀਆ ਤੋਂ ਰੁਖਸਤ ਹੋ ਗਏ। ਆਪਣੇ ਸੁਪਰਹਿੱਟ ਗੀਤ 'ਯਾ ਅਲੀ' ਨਾਲ ਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਤੇ ਸਿੰਗਾਪੁਰ ਵਿਚ ਇਕ ਸਕੂਬਾ ਡਾਈਵਿੰਗ ਹਾਦਸੇ ਵਿਚ ਮੌਤ ਹੋ ਗਈ। ਜੋ ਅੱਜ ਨੌਰਥ ਈਸਟ ਫੈਸਟੀਵਲ ਵਿਚ ਪ੍ਰਦਰਸ਼ਨ ਕਰਨ ਵਾਲੇ ਸੀ, ਸਕੂਬਾ ਡਾਈਵਿੰਗ ਕਰਦੇ ਸਮੇਂ ਸਮੁੰਦਰ ਵਿਚ ਡਿੱਗ ਗਏ। ਅਚਾਨਕ ਮੌਤ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਨਾਲ ਭਾਰਤ ਦੇ ਸੰਗੀਤ ਉਦਯੋਗ ਵਿਚ ਇਕ ਡੂੰਘੀ ਸੋਗ ਦੀ ਲਹਿਰ ਹੈ। ਜ਼ੁਬੀਨ ਗਰਗ 90 ਦੇ ਦਹਾਕੇ ਵਿਚ ਅਸਾਮ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਇਹ ਗਾਇਕ 2006 ਵਿਚ ਰਾਸ਼ਟਰੀ ਪੱਧਰ 'ਤੇ ਮਸ਼ਹੂਰ ਹੋਇਆ। ਅਸਾਮ ਦੇ ਕੈਬਨਿਟ ਮੰਤਰੀ ਅਸ਼ੋਕ ਸਿੰਘਲ ਨੇ ਸ਼ੁੱਕਰਵਾਰ ਦੁਪਹਿਰ ਨੂੰ ਸੋਸ਼ਲ ਮੀਡੀਆ 'ਤੇ ਗਾਇਕ ਦੀ ਮੌਤ ਦੀ ਪੁਸ਼ਟੀ ਕੀਤੀ।