JALANDHAR WEATHER

ਮੁਖਤਾਰ ਅੰਸਾਰੀ ਦੇ ਪੁੱਤਰ ਨੂੰ ਇਲਾਹਬਾਦ ਹਾਈ ਕੋਰਟ ਤੋਂ ਮਿਲੀ ਰਾਹਤ

ਇਲਾਹਬਾਦ, 19 ਸਤੰਬਰ- ਮੁਖਤਾਰ ਅੰਸਾਰੀ ਦੇ ਪੁੱਤਰ ਉਮਰ ਅੰਸਾਰੀ ਨੂੰ ਇਲਾਹਾਬਾਦ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਗੈਂਗਸਟਰ ਐਕਟ ਤਹਿਤ ਜ਼ਬਤ ਕੀਤੀ ਗਈ ਜ਼ਮੀਨ ਨੂੰ ਛੁਡਵਾਉਣ ਲਈ ਆਪਣੀ ਮਾਂ ਦੇ ਦਸਤਖ਼ਤਾਂ ਵਿਚ ਜਾਅਲਸਾਜ਼ੀ ਕਰਨ ਦੇ ਦੋਸ਼ਾਂ ਵਿਚ ਉਸ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਉਮਰ ਖ਼ਿਲਾਫ਼ ਗਾਜ਼ੀਪੁਰ ਦੇ ਮੁਹੰਮਦਾਬਾਦ ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਸੀ। ਅੰਸਾਰੀ ਇਸ ਸਮੇਂ ਜੇਲ੍ਹ ਵਿਚ ਹੈ। ਉਸ ਨੇ ਹਾਈ ਕੋਰਟ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ।


ਉਮਰ ਖ਼ਿਲਾਫ਼ ਗਾਜ਼ੀਪੁਰ ਦੇ ਮੁਹੰਮਦਾਬਾਦ ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਉਸ ਨੇ ਅਦਾਲਤ ਤੋਂ ਗੈਂਗਸਟਰ ਐਕਟ ਤਹਿਤ ਜ਼ਬਤ ਕੀਤੀ ਗਈ ਜ਼ਮੀਨ ਦੀ ਰਿਹਾਈ ਲਈ ਦਸਤਾਵੇਜ਼ਾਂ ਅਤੇ ਆਪਣੀ ਮਾਂ ਦੇ ਦਸਤਖ਼ਤਾਂ ਨੂੰ ਜਾਅਲੀ ਬਣਾਇਆ ਸੀ। ਪੁਲਿਸ ਨੇ ਲਖਨਊ ਵਿਚ ਉਮਰ ਨੂੰ ਗ੍ਰਿਫ਼ਤਾਰ ਕੀਤਾ। ਉਮਰ ਨੇ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਇਰ ਕੀਤੀ। ਉਮਰ ਇਸ ਸਮੇਂ ਕਾਸਗੰਜ ਦੀ ਪਚਲਾਣਾ ਜੇਲ੍ਹ ਵਿਚ ਬੰਦ ਹੈ। ਉਸ ਨੂੰ 23 ਅਗਸਤ ਨੂੰ ਗਾਜ਼ੀਪੁਰ ਜੇਲ੍ਹ ਤੋਂ ਕਾਸਗੰਜ ਲਿਜਾਇਆ ਗਿਆ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ