ਕੌਮਾਂਤਰੀ ਰਾਜਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ

ਨੇਲੋਰ (ਆਂਧਰਾ ਪ੍ਰਦੇਸ਼), 17 ਸਤੰਬਰ-ਨੇਲੋਰ ਜ਼ਿਲ੍ਹੇ ਦੇ ਸੰਗਮ ਮੰਡਲ ਵਿਚ ਪੇਰਾਮਨ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਦੇ ਟਿੱਪਰ ਲਾਰੀ ਨਾਲ ਟਕਰਾਉਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਅੱਜ ਪੇਰਾਮਨ ਨੇੜੇ ਇਕ ਵੱਡਾ ਹਾਦਸਾ ਵਾਪਰਿਆ, ਜਿਸ ਵਿਚ ਇਕ ਟਿੱਪਰ ਲਾਰੀ ਅਤੇ ਛੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਕਾਰ ਵਿਚਕਾਰ ਟੱਕਰ ਹੋ ਗਈ। ਸਾਰੇ ਛੇ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਡਾ ਮੰਨਣਾ ਹੈ ਕਿ ਇਹ ਟਿੱਪਰ ਲਾਰੀ ਦੇ ਡਰਾਈਵਰ ਦੁਆਰਾ ਤੇਜ਼ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੋਇਆ ਹੈ।