ਨੀਰਜ ਨੇ ਪਹਿਲੇ ਥ੍ਰੋਅ ਨਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਲਈ ਕੀਤਾ ਕੁਆਲੀਫਾਈ

ਟੋਕੀਓ, 17 ਸਤੰਬਰ (ਪੀ.ਟੀ.ਆਈ.)-ਮੌਜੂਦਾ ਚੈਂਪੀਅਨ ਨੀਰਜ ਚੋਪੜਾ ਨੇ ਬੁੱਧਵਾਰ ਨੂੰ ਇਥੇ ਆਪਣੇ ਪਹਿਲੇ ਹੀ ਥ੍ਰੋਅ ਵਿਚ 84.50 ਮੀਟਰ ਦੇ ਆਟੋਮੈਟਿਕ ਕੁਆਲੀਫਿਕੇਸ਼ਨ ਮਾਰਕ ਨੂੰ ਪਾਰ ਕਰਕੇ ਸ਼ਾਨਦਾਰ ਢੰਗ ਨਾਲ ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ ਜੈਵਲਿਨ ਥ੍ਰੋਅ ਫਾਈਨਲ ਵਿਚ ਪ੍ਰਵੇਸ਼ ਕੀਤਾ।
27 ਸਾਲਾ ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਨੇ ਕੁਆਲੀਫਿਕੇਸ਼ਨ ਰਾਊਂਡ ਦੇ ਗਰੁੱਪ ਏ ਵਿਚ ਆਪਣੇ ਪਹਿਲੇ ਥ੍ਰੋਅ ਵਿਚ 84.85 ਮੀਟਰ ਤੱਕ ਆਪਣਾ ਬਰਛਾ ਸੁੱਟਿਆ। ਦਰਅਸਲ, ਚੋਪੜਾ ਪਹਿਲਾ ਥ੍ਰੋਅਰ ਸੀ ਅਤੇ ਉਸ ਨੇ ਫਾਈਨਲ ਵਿਚ ਜਗ੍ਹਾ ਬਣਾਉਣ ਤੋਂ ਬਾਅਦ ਪੈਕਅਪ ਕਰ ਲਿਆ। ਜਿਹੜੇ 84.50 ਮੀਟਰ ਦੇ ਆਟੋਮੈਟਿਕ ਕੁਆਲੀਫਿਕੇਸ਼ਨ ਮਾਰਕ ਜਾਂ ਸਰਵੋਤਮ 12 ਫਿਨਿਸ਼ਰ ਨੂੰ ਛੂਹੰਦੇ ਹਨ, ਉਹ ਵੀਰਵਾਰ ਨੂੰ ਹੋਣ ਵਾਲੇ ਫਾਈਨਲ ਰਾਊਂਡ ਵਿਚ ਜਗ੍ਹਾ ਬਣਾਉਣਗੇ।