ਪਿੰਡ ਮਹੇਸਰੀ 'ਚ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

ਮੋਗਾ, 17 ਸਤੰਬਰ-ਪਿੰਡ ਮਹੇਸਰੀ ਵਿਚ ਦਿਨ-ਦਿਹਾੜੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲਾ ਪਿੰਡ ਦਾ ਹੀ ਦੱਸਿਆ ਜਾ ਰਿਹਾ ਹੈ ਅਤੇ ਮੌਕੇ ਤੋਂ ਫਰਾਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਗੰਡਾਸਿਆਂ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਧਰਮਪ੍ਰੀਤ ਵਜੋਂ ਹੋਈ ਹੈ ਅਤੇ ਉਮਰ ਕਰੀਬ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਮੋਟਰਸਾਈਕਲ ਉਤੇ ਆਪਣੇ ਕੰਮ ਤੋਂ ਵਾਪਸ ਆਪਣੇ ਘਰ ਜਾ ਰਿਹਾ ਸੀ। ਮੌਕੇ ਉਤੇ ਥਾਣਾ ਸਦਰ ਦੀ ਪੁਲਿਸ ਮੌਜੂਦ ਹੈ।