ਪਾਣੀ ਦੇ ਟੱਪ 'ਚ ਡੇਢ ਸਾਲ ਦੀ ਬੱਚੀ ਦੀ ਡੁੱਬਣ ਕਾਰਨ ਮੌਤ
ਤਪਾ ਮੰਡੀ (ਬਰਨਾਲਾ), 17 ਸਤੰਬਰ (ਵਿਜੇ ਸ਼ਰਮਾ)-ਸਥਾਨਕ ਘੜੈਲੀ ਰੋਡ ਉਤੇ ਡੇਢ ਕੁ ਸਾਲ ਦੀ ਬੱਚੀ ਦੇ ਆਪਣੇ ਘਰ ਪਾਣੀ ਦੇ ਟੱਪ ਵਿਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਘੜੈਲੀ ਰੋਡ ਦੇ ਵਸਨੀਕ ਸੁਖਚੈਨ ਸਿੰਘ ਫੋਰਮੈਨ ਦੀ ਪੋਤੀ ਅਤੇ ਭਿੰਦਰ ਸਿੰਘ ਦੀ ਬੇਟੀ ਜੋ ਕਿ ਆਪਣੀ ਮਾਂ ਕੋਲ ਖੇਡ ਰਹੀ ਸੀ ਅਤੇ ਕੋਲ ਪਾਣੀ ਦੇ ਭਰੇ ਹੋਏ ਟੱਪ ਵਿਚ ਛੋਟੀ ਬੱਚੀ ਕੀਰਤ ਦੀ ਡੁੱਬਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦੀ ਮਾਤਾ ਕੱਪੜੇ ਧੋ ਰਹੀ ਸੀ।