JALANDHAR WEATHER

ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਨੌਜਵਾਨ ਦੀ ਮੌਤ

ਲਹਿਰਾ ਮੁਹੱਬਤ, 16 ਸਤੰਬਰ (ਸੁਖਪਾਲ ਸਿੰਘ ਸੁੱਖੀ) - ਬੀਤੇ ਦਿਨੀਂ ਕੈਨੇਡਾ ਵਿਚ ਪੜਾਈ ਕਰ ਰਹੇ ਲਹਿਰਾ ਮੁਹੱਬਤ (ਬਠਿੰਡਾ) ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿਸ ਕਾਰਨ ਪਿੰਡ ਵਿਚ ਸੋਗ ਛਾ ਗਿਆ। ਮਿ੍ਰਤਕ ਨੌਜਵਾਨ ਦੇ ਪਿਤਾ ਸੁਖਚਰਨ ਸਿੰਘ ਨੇ ਭਰੇ ਮਨ ਨਾਲ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਮੇਰੇ ਦੋ ਬੇਟੇ ਹਨ ਤੇ ਛੋਟਾ ਬੇਟਾ ਭੁਪਿੰਦਰਜੀਤ ਸਿੰਘ (24) ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿ ਕੇ ਪੜਾਈ ਕਰ ਰਿਹਾ ਸੀ, ਜਿਥੇ ਗਏ ਨੂੰ ਢਾਈ ਕੁ ਸਾਲ ਹੋਏ ਸਨ। ਸ਼ਾਮ ਨੂੰ ਬੇਟੇ ਦੀ ਫੋਨ ਰਾਹੀਂ ਉਸ ਦੀ ਮਾਤਾ ਨਾਲ ਗੱਲ ਹੋਈ ਹੈ ਪਰ ਪਤਾ ਲੱਗਾ ਕਿ 13 ਸਤੰਬਰ ਦੀ ਸ਼ਾਮ ਨੂੰ ਉਹ ਸੌਂ ਗਿਆ ਤੇ ਜਦੋਂ ਸਵੇਰੇ ਨਾਲ ਦੇ ਮੁੰਡਿਆਂ ਨੇ ਉਸ ਨੂੰ ਉਠਾਇਆ ਤੇ ਉਹ ਮਿ੍ਰਤਕ ਹਾਲਤ ਵਿਚ ਪਿਆ ਸੀ। ਉਨ੍ਹਾਂ ਦੱਸਿਆ ਕਿ ਭੁਪਿੰਦਰਜੀਤ ਸਿੰਘ ਨੂੰ ਸਾਈਲੈਂਟ ਅਟੈਕ ਹੋਣ ਕਾਰਣ ਮੌਤ ਹੋਈ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੇਟੇ ਦੀ ਮਿ੍ਰਤਕ ਦੇਹ ਨੂੰ ਕੈਨੇਡਾ ਤੋਂ ਜਲਦ ਪਿੰਡ ਭੇਜਿਆ ਜਾਵੇ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ