JALANDHAR WEATHER

ਆਈ.ਸੀ.ਸੀ. ਨੇ ਪੀ.ਸੀ.ਬੀ. ਦੀ ਮੰਗ ਕੀਤੀ ਰੱਦ

ਦੁਬਈ, 16 ਸਤੰਬਰ- ਅੱਜ ਆਈ.ਸੀ.ਸੀ. ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੀ ਏਸ਼ੀਆ ਕੱਪ ਲਈ ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੂੰ ਅਧਿਕਾਰੀਆਂ ਦੇ ਪੈਨਲ ਤੋਂ ਹਟਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਪੀ.ਸੀ.ਬੀ. ਨੇ ਆਈ.ਸੀ.ਸੀ. ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਪਾਈਕ੍ਰਾਫਟ ਨੇ ਐਤਵਾਰ 14 ਸਤੰਬਰ ਨੂੰ ਏਸ਼ੀਆ ਕੱਪ ਮੈਚ ਵਿਚ ਟਾਸ ਦੇ ਸਮੇਂ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੂੰ ਆਪਣੇ ਭਾਰਤੀ ਹਮਰੁਤਬਾ ਸੂਰਿਆਕੁਮਾਰ ਯਾਦਵ ਨਾਲ ਹੱਥ ਨਾ ਮਿਲਾਉਣ ਲਈ ਕਿਹਾ ਸੀ।

ਆਈਸੀਸੀ ਦੇ ਇਕ ਸੂਤਰ ਨੇ ਦੱਸਿਆ ਕਿ ਬੀਤੀ ਰਾਤ ਦੇਰ ਨਾਲ ਆਈ.ਸੀ.ਸੀ. ਨੇ ਪੀ.ਸੀ.ਬੀ. ਨੂੰ ਇਕ ਜਵਾਬ ਭੇਜਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪਾਈਕ੍ਰਾਫਟ ਨੂੰ ਨਹੀਂ ਹਟਾਇਆ ਜਾਵੇਗਾ ਅਤੇ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। 69 ਸਾਲਾ ਜ਼ਿੰਬਾਬਵੇ ਦਾ ਖਿਡਾਰੀ ਪਾਈਕ੍ਰਾਫਟ ਬੁੱਧਵਾਰ (17 ਸਤੰਬਰ, 2025) ਨੂੰ ਯੂ.ਏ.ਈ. ਵਿਰੁੱਧ ਪਾਕਿਸਤਾਨ ਦੇ ਆਖਰੀ ਗਰੁੱਪ ਪੜਾਅ ਦੇ ਮੈਚ ਵਿਚ ਅੰਪਾਇਰਿੰਗ ਕਰਨ ਵਾਲਾ ਹੈ।

ਪਾਕਿਸਤਾਨ ਟੀਮ ਦੇ ਮੈਨੇਜਰ ਨਾਵੇਦ ਚੀਮਾ ਨੇ ਵੀ ਏਸ਼ੀਅਨ ਕ੍ਰਿਕਟ ਕੌਂਸਲ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ