JALANDHAR WEATHER

ਪ੍ਰਧਾਨ ਮੰਤਰੀ ਮੋਦੀ ਨੇ ਵੈਸ਼ਾਲੀ ਰਮੇਸ਼ਬਾਬੂ ਨੂੰ ਸ਼ਤਰੰਜ ਦਾ ਖਿਤਾਬ ਜਿੱਤਣ ’ਤੇ ਦਿੱਤੀ ਵਧਾਈ

ਨਵੀਂ ਦਿੱਲੀ, 16 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੈਸ਼ਾਲੀ ਰਮੇਸ਼ਬਾਬੂ ਨੂੰ ਐਫ਼.ਆਈ.ਡੀ.ਆਈ. ਮਹਿਲਾ ਗ੍ਰੈਂਡ ਸਵਿਸ ਜਿੱਤਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦਾ ਜਨੂੰਨ ਅਤੇ ਸਮਰਪਣ ਮਿਸਾਲੀ ਹੈ। ਭਾਰਤੀ ਗ੍ਰੈਂਡਮਾਸਟਰ ਨੇ ਸੋਮਵਾਰ ਨੂੰ ਸਮਰਕੰਦ ਵਿਚ 11ਵੇਂ ਅਤੇ ਆਖਰੀ ਦੌਰ ਵਿਚ ਚੀਨ ਦੀ ਸਾਬਕਾ ਵਿਸ਼ਵ ਚੈਂਪੀਅਨ ਝੋਂਗਈ ਤਾਨ ਦੇ ਖਿਲਾਫ਼ ਸਖ਼ਤ ਮੁਕਾਬਲੇ ਤੋਂ ਬਾਅਦ ਲਗਾਤਾਰ ਦੂਜੀ ਵਾਰ ਮਹਿਲਾ ਗ੍ਰੈਂਡ ਸਵਿਸ ਜਿੱਤਿਆ ਅਤੇ ਮਹਿਲਾ ਕੈਂਡੀਡੇਟਸ ਟੂਰਨਾਮੈਂਟ ਵਿਚ ਥਾਂ ਬਣਾਈ।

ਐਕਸ ’ਤੇ ਇਕ ਪੋਸਟ ਵਿਚ ਮੋਦੀ ਨੇ ਕਿਹਾ ਕਿ ਸ਼ਾਨਦਾਰ ਪ੍ਰਾਪਤੀ। ਵੈਸ਼ਾਲੀ ਰਮੇਸ਼ਬਾਬੂ ਨੂੰ ਵਧਾਈਆਂ। ਉਨ੍ਹਾਂ ਦਾ ਜਨੂੰਨ ਅਤੇ ਸਮਰਪਣ ਮਿਸਾਲੀ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ