ਪ੍ਰਧਾਨ ਮੰਤਰੀ ਮੋਦੀ ਨੇ ਪੂਰਨੀਆ ਵਿਚ ਕਾਂਗਰਸ ਅਤੇ ਆਰ.ਜੇ.ਡੀ. ਦੀ ਨਿੰਦਾ ਕੀਤੀ

ਨਵੀਂ ਦਿੱਲੀ ,15 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ. ) ਪਾਰਟੀਆਂ ਨੂੰ ਬਿਹਾਰ ਦਾ ਕਥਿਤ ਤੌਰ 'ਤੇ ਅਪਮਾਨ ਕਰਨ ਲਈ ਨਿੰਦਾ ਕੀਤੀ। ਪੂਰਨੀਆ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਨੇਤਾਵਾਂ 'ਤੇ 'ਬਿਹਾਰ ਨੂੰ ਨਫ਼ਰਤ' ਕਰਨ ਅਤੇ "ਬਿਹਾਰ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ" ਦਾ ਦੋਸ਼ ਲਗਾਇਆ।
ਇਤਿਹਾਸਕ ਨਿਰਮਾਣ ਕਾਰਜ ਹੋਏ ਹਨ ਅਤੇ ਬਿਹਾਰ ਦੁਆਰਾ ਬਣਾਏ ਗਏ ਰੇਲਵੇ ਇੰਜਣ ਵਿਦੇਸ਼ਾਂ ਵਿਚ ਨਿਰਯਾਤ ਕੀਤੇ ਜਾ ਰਹੇ ਹਨ। ਜਦੋਂ ਵੀ ਬਿਹਾਰ ਅੱਗੇ ਵਧਦਾ ਹੈ ਤਾ ਇਹ ਲੋਕ ਬਿਹਾਰ ਦਾ ਅਪਮਾਨ ਕਰਨ ਵਿਚ ਰੁੱਝ ਜਾਂਦੇ ਹਨ । ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ 'ਤੇ ਬਿਹਾਰ ਦੀਆਂ ਪ੍ਰਾਪਤੀਆਂ ਪ੍ਰਤੀ ਨਫ਼ਰਤ ਦਿਖਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਬਿਹਾਰ ਦੀ ਤਰੱਕੀ, ਪੂਰਨੀਆ ਵਿਚ ਇਕ ਨਵਾਂ ਹਵਾਈ ਅੱਡਾ ਟਰਮੀਨਲ ਅਤੇ ਰਾਸ਼ਟਰੀ ਮਖਾਨਾ ਬੋਰਡ ਸਮੇਤ ₹36,000 ਕਰੋੜ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕੀ ਤੁਸੀਂ ਹੁਣੇ ਦੇਖਿਆ ਹੋਵੇਗਾ ਕਿ ਆਰ.ਜੇ.ਡੀ. ਦੀ ਸਹਿਯੋਗੀ, ਕਾਂਗਰਸ ਪਾਰਟੀ, ਸੋਸ਼ਲ ਮੀਡੀਆ 'ਤੇ ਬਿਹਾਰ ਦੀ ਤੁਲਨਾ ਬੀੜੀ ਨਾਲ ਕਰ ਰਹੀ ਹੈ। ਇਹ ਲੋਕ ਬਿਹਾਰ ਨੂੰ ਬਹੁਤ ਨਫ਼ਰਤ ਕਰਦੇ ਹਨ ।