ਕੰਬੋਜ ਭਾਈਚਾਰੇ ਵਲੋਂ ਸਥਾਪਿਤ ਕੀਤੀ ਜਾ ਰਹੀ ਸ਼ਹੀਦ ਊਧਮ ਸਿੰਘ ਯੂਨੀਵਰਸਿਟੀ ਨੌਜਵਾਨਾਂ ਦਾ ਸੁਨਿਹਿਰੀ ਭਵਿੱਖ ਲਿਖੇਗੀ- ਸੰਸਥਾਪਕ ਚਾਂਸਲਰ

ਮਲੇਰਕੋਟਲਾ, 15 ਸਤੰਬਰ (ਮੁਹੰਮਦ ਹਨੀਫ ਥਿੰਦ)- ਸੰਸਥਾਪਕ ਚਾਂਸਲਰ ਸ਼ਹੀਦ ਊਧਮ ਸਿੰਘ ਹੁਨਰ ਵਿਕਾਸ ਅਤੇ ਉੱਦਮਤਾ ਯੂਨੀਵਰਸਿਟੀ ਲੁਧਿਆਣਾ ਦੇ ਮਲੇਰਕੋਟਲਾ ਪੁੱਜਣ 'ਤੇ ਕੰਬੋਜ ਭਾਈਚਾਰੇ ਵਲੋਂ ਡਾ. ਸੰਦੀਪ ਸਿੰਘ ਕੌੜਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਕੌੜਾ ਨੇ ਕਿਹਾ ਇਕ ਕੰਬੋਜ ਭਾਈਚਾਰੇ ਦੇ ਯੋਗਦਾਨ ਨਾਲ ਸਥਾਪਿਤ ਕੀਤੀ ਜਾ ਰਹੀ ਸ਼ਹੀਦ ਊਧਮ ਸਿੰਘ ਹੁਨਰ ਵਿਕਾਸ ਅਤੇ ਉੱਦਮਤਾ ਯੂਨੀਵਰਸਿਟੀ ਲੁਧਿਆਣਾ ਨੌਜਵਾਨਾਂ ਦਾ ਸੁਨਿਹਿਰੀ ਭਵਿੱਖ ਲਿਖੇਗੀ।
ਇਸ ਮੌਕੇ ਵਿਧਾਇਕ ਮਲੇਰਕੋਟਲਾ ਡਾ.ਜਮੀਲ-ਉਰ-ਰਹਿਮਾਨ, ਮੁੱਖੀ ਯੂਰੋਲੋਜੀ ਵਿਭਾਗ ਏਮਜ਼ ਬਠਿੰਡਾ ਡਾ. ਕੰਵਲਜੀਤ ਸਿੰਘ ਅਤੇ ਚੇਅਰਮੈਨ ਮਾਰਕੀਟ ਕਮੇਟੀ ਜ਼ਾਫ਼ਰ ਅਲੀ ਤੋਂ ਇਲਾਵਾ ਬਹੁ ਗਿਣਤੀ ਵਿਚ ਕੰਬੋਜ ਭਾਈਚਾਰੇ ਦੇ ਨੁਮਾਇੰਦੇ ਅਤੇ ਹਲਕਾ ਨਿਵਾਸੀ ਹਾਜ਼ਰ ਸਨ।