ਕੇਂਦਰੀ ਰਾਜ ਮੰਤਰੀ ਡਾਕਟਰ ਰਾਜ ਭੂਸ਼ਨ ਚੌਧਰੀ ਵਲੋਂ ਹਲਕਾ ਜ਼ੀਰਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਮੱਖੂ, (ਫ਼ਿਰੋਜ਼ਪੁਰ), 15 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਕੇਂਦਰੀ ਰਾਜ ਮੰਤਰੀ ਡਾ. ਰਾਜ ਭੂਸ਼ਨ ਚੌਧਰੀ ਵਲੋਂ ਅੱਜ ਹਲਕਾ ਜ਼ੀਰਾ ਦੇ ਬਲਾਕ ਮੱਖੂ ’ਚ ਪੈਂਦੇ ਹੜ੍ਹ ਪ੍ਰਭਾਵਿਤ ਵਾੜਾ ਕਾਲੀ ਰਾਉਨ, ਰੁਕਨੇ ਵਾਲਾ, ਨਿਜ਼ਾਮਦੀਨ ਵਾਲਾ, ਦੀਨੇ ਕੇ, ਗੱਟਾਬਾਦਸ਼ਾਹ, ਫਤਿਹਗੜ੍ਹ ਸਭਰਾ, ਅਰਾਜੀ ਸਭਰਾ ਆਦਿ ਪਿੰਡਾਂ ਦਾ ਦੌਰਾ ਕਰਕੇ ਪ੍ਰਭਾਵਿਤ ਕਿਸਾਨਾਂ ਤੋਂ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਜਾਣਿਆ ਅਤੇ ਇਨ੍ਹਾਂ ਮੁਸ਼ਕਿਲਾਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਗਿਆ। ਕੇਂਦਰੀ ਰਾਜ ਮੰਤਰੀ ਇਤਿਹਾਸਿਕ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਫਤਿਹਗੜ੍ਹ ਸਭਰਾ ਵਿਖੇ ਨਤਮਸਤਕ ਹੋਏ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਨੂੰ ਮਿਲੇ। ਇਸ ਵਕਤ ਉਨ੍ਹਾਂ ਨਾਲ ਕਈ ਸੀਨੀਅਰ ਆਗੂ ਵੀ ਮੌਜੂਦ ਸਨ।