ਪਹਿਲੇ ਵਨਡੇ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਜਿੱਤਣ ਲਈ ਦਿੱਤਾ 282 ਦੌੜਾਂ ਦਾ ਟੀਚਾ

ਚੰਡੀਗੜ੍ਹ, 14 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ 3 ਇਕਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕੇਟ ਸਟੇਡੀਆਮ ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾ ਰਿਹਾ ਹੈ। ਟਾਸ ਜਿੱਤ ਕੇ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਕਪਤਾਨ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਦਿਆ ਪ੍ਰਤਿਕਾ ਰਾਵਲ ਤੇ ਸਮ੍ਰਿਤੀ ਮੰਧਾਨ ਦੀ ਜੋੜੀ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਪ੍ਰਤਿਕਾ ਰਾਵਲ ਨੇ 96 ਗੇਂਦਾਂ ਵਿਚ 64 ਦੌੜਾਂ ਬਣਾਈਆਂ ਜਦਕਿ ਸਮ੍ਰਿਤੀ ਮੰਧਾਨਾ ਨੇ 63 ਗੇਂਦਾਂ ਵਿਚ 58 ਦੌੜਾਂ ਬਣਾਈਆਂ। ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਦਿਆ ਹਰਲੀਨ ਦਿਓਲ ਨੇ ਵੀ 57 ਗੇਂਦਾਂ ਵਿਚ 54 ਦੌੜਾਂ ਬਣਾਈਆਂ।