JALANDHAR WEATHER

ਅੱਧੀ ਦਰਜਨ ਤੋਂ ਵੱਧ ਮੋਟਰਾਂ ਦੀਆਂ ਕੇਬਲਾਂ ਚੋਰੀ

ਸੁਨਾਮ ਊਧਮ ਸਿੰਘ ਵਾਲਾ, 14 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਜਿਸ ਸਮੇਂ ਕਿਸਾਨ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾ ਕੇ ਪੀੜ੍ਹਤ ਪਰਿਵਾਰਾਂ ਦੀ ਮਦਦ ਕਰਨ 'ਚ ਜੁਟੇ ਹੋਏ ਹਨ, ਉਥੇ ਹੀ ਚੋਰਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ 'ਚੋਂ ਮੋਟਰਾਂ ਦੀਆਂ ਕੇਬਲਾਂ(ਤਾਰਾਂ) ਚੋਰੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਾਬਕਾ ਸਰਪੰਚ ਸਤਵਿੰਦਰ ਸਿੰਘ ਨਹਿਲ ਲਖਮੀਰਵਾਲਾ ਨੇ ਦੱਸਿਆ ਕਿ ਬੀਤੀ ਰਾਤ ਚੋਰ ਉਨ੍ਹਾਂ ਦੇ ਪਿੰਡ ਲਖਮੀਰਵਾਲਾ ਦੇ ਖੇਤਾਂ 'ਚੋਂ ਕਿਸਾਨ ਜਗਸੀਰ ਸਿੰਘ ਪੁੱਤਰ ਲਾਲ ਸਿੰਘ,ਸੁਖਚੈਨ ਸਿੰਘ ਪੁੱਤਰ ਬਾਵਾ ਸਿੰਘ,ਗੁਰਚਰਨ ਸਿੰਘ ਪੁੱਤਰ ਮੁਖਤਿਆਰ ਸਿੰਘ,ਮਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ,ਲਾਭ ਸਿੰਘ ਪੁੱਤਰ ਗੁਰਬਖਸ ਸਿੰਘ, ਸਾਬਕਾ ਸਰਪੰਚ ਸਤਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਇੰਸਪੈਕਟਰ ਗੁਰਬਖਸ ਸਿੰਘ ਆਦਿ ਦੀਆਂ  ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਲੈ ਗਏ।ਇੰਨਾ ਹੀ ਨਹੀ ਇਸ ਸਮੇਂ ਚੋਰ ਕੁਝ ਮੋਟਰਾਂ ਦੇ ਸਟਾਰਟਰ ਭੰਨਣ ਉਪਰੰਤ ਉਨਾਂ 'ਚੋਂ ਤੇਲ ਕੱਢਕੇ ਬਹੁਤ ਹੀ ਅਰਾਮ ਨਾਲ ਤਾਰਾਂ ਨੂੰ ਅੱਗ ਲਾਕੇ ਤਾਬਾਂ ਕੱਢਕੇ ਲਿਜਾਣ ਵਿਚ ਵੀ ਸਫਲ ਹੋ ਗਏ। ਉਨਾਂ ਕਿਹਾ ਕਿ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ 'ਚੋ ਕੁਝ ਕੁ ਦੇ ਇਸ ਗੱਲ ਤੋਂ ਚੰਗੇ ਪੜ੍ਹੇ ਲਿਖੇ ਅਤੇ ਸੂਝਵਾਨ ਹੋਣ ਦੇ ਵੀ ਸੰਕੇਤ ਮਿਲਦੇ ਹਨ ਕਿਉਂਕਿ  ਉਹ ਜਾਣ ਸਮੇ ਉਨ੍ਹਾਂ ਦੇ ਖੇਤ ਦੀ ਪਹੀ (ਰਸਤੇ) ਵਿਚ ਧਰਤੀ 'ਤੇ ਅੰਗਰੇਜੀ ਭਾਸ਼ਾ 'ਚ ਬਹੁਤ ਹੀ ਸੁੰਦਰ ਲਿਖਾਈ ਨਾਲ 'ਜੈ ਸ੍ਰੀ ਰਾਮ' ਵੀ ਲਿਖ ਗਏ। ਪੁਲਿਸ ਵਲੋਂ ਇਤਲਾਹ ਮਿਲਣ 'ਤੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ