ਭਾਰਤ-ਪਾਕਿ ਹਾਈਵੋਲਟੇਜ ਮੁਕਾਬਲਾ : ਪਾਕਿਸਤਾਨ ਨੇ ਪਹਿਲੀ ਹੀ ਗੇਂਦ 'ਤੇ ਗੁਆਈ ਪਹਿਲੀ ਵਿਕਟ, ਸੈਮ ਅਯੂਬ ਬਿਨ੍ਹਾਂ ਕੋਈ ਦੌੜ ਬਣਾਏ ਆਊਟ

ਦੁਬਈ, 14 ਸਤੰਬਰ - ਏਸ਼ੀਆ ਕੱਪ 2025 ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਹਾਈਵੋਲਟੇਜ ਮੁਕਾਬਲਾ ਅੱਜ ਅੱਜ ਖੇਡਿਆ ਜਾ ਰਿਹਾ ਹੈ।ਟਾਸ ਜਿੱਤ ਕੇ ਪਾਕਿਸਤਾਨ ਦੇ ਕਪਤਾਨ ਸਲਮਾਨ ਅਲੀ ਆਗਾ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਮੈਚ ਦੀ ਪਹਿਲੀ ਹੀ ਗੇਂਦ 'ਤੇ ਪਾਕਿਸਤਾਨ ਨੇ ਪਹਿਲੀ ਵਿਕਟ ਗੁਆ ਲਈ। ਹਾਰਦਿਕ ਪਾਂਡਿਆ ਨੇ ਮੁਹੰਮਦ ਹਾਰਿਸ ਨੂੰ ਜਸਪ੍ਰੀਤ ਬੁੰਮਰਾਹ ਹੱਥੋਂ ਕੈਚ ਆਊਟ ਕਰਵਾਇਆ।