ਆਮ ਆਦਮੀ ਪਾਰਟੀ ਵਲੋਂ 120 ਨਵੇਂ ਅਹੁਦੇਦਾਰਾਂ ਦਾ ਐਲਾਨ

ਚੰਡੀਗੜ੍ਹ, 14 ਸਤੰਬਰ - ਆਮ ਆਦਮੀ ਪਾਰਟੀ ਵਲੋਂ 120 ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ ਜਿਨ੍ਹਾਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚ ਮਨਜੀਤ ਸਿੰਘ ਗਿੱਲ ਨੂੰ ਯੂਥ ਵਿੰਗ ਮੋਗਾ ਦਾ ਜ਼ਿਲ੍ਹਾ ਇੰਚਾਰਜ, ਮਨਵੀਰ ਸਿੰਘ ਝਾਵਰ ਨੂੰ ਯੂਥ ਵਿੰਗ ਹੁਸ਼ਿਆਰਪੁਰ ਦਾ ਜ਼ਿਲ੍ਹਾ ਇੰਚਾਰਜ, ਰਮਨ ਸਿੱਧੂ ਨੂੰ ਯੂਥ ਵਿੰਗ ਬਠਿੰਡਾ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸ਼ੁਭਮ ਸ਼ਰਮਾ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਯੂਥ ਵਿੰਗ ਦਾ ਕੋਆਰਡੀਨੇਟਰ, ਅਵਤਾਰ ਸਿੰਘ ਨੂੰ ਵਿਧਾਨ ਸਭਾ ਹਲਕਾ ਦਸੂਹਾ, ਪ੍ਰਿੰਸ ਨੂੰ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ, ਪ੍ਰਿਤਪਾਲ ਸਿੰਘ ਨੂੰ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਵਰਿੰਦਰ ਰਾਣਾ ਨੂੰ ਵਿਧਾਨ ਸਭਾ ਹਲਕਾ ਮੁਕੇਰੀਆ, ਬਿਕਰਮਜੀਤ ਸਿੰਘ ਰਿਹਲ ਨੂੰ ਵਿਧਾਨ ਸਭਾ ਹਲਕਾ ਸ਼ਾਮ ਚੌਰਾਸੀ, ਅਮਰਜੀਤ ਸਿੰਘ ਨੂੰ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ, ਅਸ਼ੋਕ ਕੁਮਾਰ ਨੂੰ ਵਿਧਾਨ ਸਭਾ ਹਲਕਾ ਆਦਮਪੁਰ, ਪਲਵਿੰਦਰ ਸਿੰਘ ਨੂੰ ਵਿਧਾਨ ਸਭਾ ਹਲਕਾ ਕਰਤਾਰਪੁਰ ਅਤੇ ਰਜਨੀਸ਼ ਬੱਬਰ ਨੂਰਮਹਿਲ ਨੂੰ ਵਿਧਾਨ ਸਭਾ ਹਲਕਾ ਨਕੋਦਰ ਯੂਥ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।