ਪੀ.ਯੂ. ਵਿਦਿਆਰਥੀ ਚੋਣਾਂ: ਵੋਟਾਂ ਪਾਉਣ ਲਈ ਵਧਾਇਆ ਗਿਆ ਸਮਾਂ

ਚੰਡੀਗੜ੍ਹ, 3 ਸਤੰਬਰ- ਪੰਜਾਬ ਯੂਨੀਵਰਸਿਟੀ ਵਿਦਿਆਰਥੀ ਪ੍ਰੀਸ਼ਦ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਭਾਰੀ ਬਾਰਿਸ਼ ਕਾਰਨ ਯੂਨੀਵਰਸਿਟੀ ਵਿਚ ਚੋਣਾਂ ਦਾ ਉਤਸ਼ਾਹ ਘੱਟ ਗਿਆ ਹੈ। ਡੀ.ਐਸ.ਡਬਲਯੂ. ਅਮਿਤ ਚੌਹਾਨ ਨੇ ਵਿਦਿਆਰਥੀਆਂ ਦੇ ਆਉਣ ਦਾ ਸਮਾਂ ਸਵੇਰੇ 10.30 ਵਜੇ ਤੱਕ ਵਧਾ ਦਿੱਤਾ ਹੈ। ਉਨ੍ਹਾਂ ਇਸ ਸੰਬੰਧੀ ਇਕ ਪੱਤਰ ਜਾਰੀ ਕੀਤਾ ਹੈ ਤੇ ਕਿਹਾ ਕਿ ਸਮਾਂ ਇਸ ਲਈ ਵਧਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਚੋਣਾਂ ਵਿਚ ਵੋਟ ਪਾਉਣ ਲਈ ਆ ਸਕਣ।