ਜਸਪ੍ਰਿਆ ਜੌਹਲ ਨੇ ਵਾਰਡ ਨੰਬਰ 3 ਤੋਂ ਕੌਸਲਰ ਦੀ ਚੋਣ ਲੜਨ ਦਾ ਕੀਤਾ ਐਲਾਨ

ਕੈਲਗਰੀ, 1 ਸਤੰਬਰ (ਜਸਜੀਤ ਸਿੰਘ ਧਾਮੀ)- ਕੈਲਗਰੀ ਦੀ ਜਾਣੀ ਪਛਾਣੀ ਸ਼ਖ਼ਸੀਅਤ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਯਤਨ ਕਰ ਰਹੀ ਜਸਪ੍ਰਿਆ ਜੌਹਲ ਨੇ ਵਾਰਡ ਨੰਬਰ 3 ਤੋਂ ਕੌਂਸਲਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਭਾਈਚਾਰੇ ਵਿਚ ਪਾਏ ਯੋਗਦਾਨ ਅਤੇ ਵੱਖ-ਵੱਖ ਸੰਸਥਾਵਾਂ ਨਾਲ ਕੀਤੇ ਵਲੰਟੀਅਰ ਕੰਮਾਂ ਕਰਕੇ ਵੋਟਰ ਤੇ ਮੇਰੇ ਸਹਿਯੋਗੀ ਮੇਰਾ ਸਾਥ ਜ਼ਰੂਰ ਦੇਣਗੇ। ਕੈਲਗਰੀ ਨਗਰ ਕੌਂਸਲ ਦੀਆਂ ਚੋਣਾਂ 20 ਅਕਤੂਬਰ ਨੂੰ ਹੋ ਰਹੀਆਂ ਹਨ।