ਕਾਰ ਸਵਾਰ ਵਕੀਲ 'ਤੇ ਹਮਲਾ ਕਰਕੇ ਫਰਾਰ
ਖਰੜ, 19 ਅਗਸਤ (ਤਰਸੇਮ ਸਿੰਘ ਜੰਡਪੁਰੀ)-ਖਰੜ ਦੀ ਕੋਰਟ ਵਿਚ ਇਕ ਐਡਵੋਕੇਟ ਨਾਕੁਲ ਕਪੂਰ ਉਤੇ ਇਕ ਕਾਰ ਸਵਾਰ ਹਮਲਾਵਰ ਉਸ ਨੂੰ ਜ਼ਖਮੀ ਕਰਕੇ ਫਰਾਰ ਹੋ ਗਿਆ। ਪੀੜਤ ਵਕੀਲ ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਜਦਕਿ ਦੂਜੇ ਪਾਸੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਦੀਪ ਸ਼ਰਮਾ ਅਤੇ ਐਡਵੋਕੇਟ ਅਮਿਤ ਰਾਜ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਵਕੀਲਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਅਤੇ ਵਕੀਲਾਂ ਵਲੋਂ ਇਸ ਮਾਮਲੇ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ।