JALANDHAR WEATHER

ਮੋਨੋਰੇਲ ਬਿਜਲੀ ਗੁੱਲ ਹੋਣ ਕਾਰਨ 2 ਸਟੇਸ਼ਨਾਂ ਵਿਚਕਾਰ ਫਸੀ

ਮੁੰਬਈ, 19 ਅਗਸਤ (ਪੀ.ਟੀ.ਆਈ.)-ਮੰਗਲਵਾਰ ਸ਼ਾਮ ਨੂੰ ਭਾਰੀ ਮੀਂਹ ਦੌਰਾਨ ਮੁੰਬਈ ਦੇ ਮੈਸੂਰ ਕਾਲੋਨੀ ਅਤੇ ਭਗਤੀ ਪਾਰਕ ਸਟੇਸ਼ਨਾਂ ਵਿਚਕਾਰ ਇਕ ਮੋਨੋਰੇਲ ਰੁਕ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਤੇ ਹੋਰ ਏਜੰਸੀਆਂ ਨੇ ਕ੍ਰੇਨਾਂ ਦੀ ਵਰਤੋਂ ਕਰਕੇ ਬਚਾਅ ਕਾਰਜ ਕੀਤਾ। ਉਨ੍ਹਾਂ ਕਿਹਾ ਕਿ ਉੱਚੇ ਟਰੈਕ 'ਤੇ ਚੱਲਣ ਵਾਲੀ ਟ੍ਰੇਨ ਘੱਟੋ-ਘੱਟ ਇਕ ਘੰਟੇ ਲਈ ਫਸੀ ਰਹੀ। ਮੁੰਬਈ ਮੋਨੋਰੇਲ ਨੇ ਇਕ ਰਿਲੀਜ਼ ਵਿਚ ਕਿਹਾ ਕਿ ਟ੍ਰੇਨ ਨੂੰ "ਬਿਜਲੀ ਸਪਲਾਈ ਵਿਚ ਮਾਮੂਲੀ ਸਮੱਸਿਆ" ਦਾ ਸਾਹਮਣਾ ਕਰਨਾ ਪਿਆ।

ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਫਾਇਰ ਬ੍ਰਿਗੇਡ ਦੀਆਂ ਤਿੰਨ ਸਨੋਰਕਲ ਗੱਡੀਆਂ ਨੂੰ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ ਅਤੇ ਖਿੜਕੀਆਂ ਦੇ ਸ਼ੀਸ਼ੇ ਕੱਟ ਕੇ ਯਾਤਰੀਆਂ ਨੂੰ ਬਚਾਇਆ ਜਾਵੇਗਾ। ਮੁੰਬਈ ਪਿਛਲੇ ਦੋ ਦਿਨਾਂ ਤੋਂ ਮੀਂਹ ਨਾਲ ਪ੍ਰਭਾਵਿਤ ਹੈ, ਜਿਸ ਕਾਰਨ ਮਹਾਨਗਰ ਵਿਚ ਆਮ ਜਨਜੀਵਨ ਠੱਪ ਹੋ ਗਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ