JALANDHAR WEATHER

ਕੈਬਨਿਟ ਵਲੋਂ ਰਾਜਸਥਾਨ ਦੇ ਕੋਟਾ-ਬੁੰਦੀ ਵਿਖੇ 1,507 ਕਰੋੜ ਰੁਪਏ ਦੇ ਹਵਾਈ ਅੱਡੇ ਨੂੰ ਮਨਜ਼ੂਰੀ

ਨਵੀਂ ਦਿੱਲੀ, 19 ਅਗਸਤ (ਪੀ.ਟੀ.ਆਈ.)-ਕੇਂਦਰੀ ਕੈਬਨਿਟ ਨੇ ਮੰਗਲਵਾਰ ਨੂੰ ਰਾਜਸਥਾਨ ਦੇ ਕੋਟਾ-ਬੁੰਦੀ ਵਿਖੇ 1,507 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇਕ ਨਵਾਂ ਹਵਾਈ ਅੱਡਾ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੋ ਸਾਲਾਂ ਵਿਚ ਪੂਰਾ ਹੋਣ ਵਾਲੇ ਇਸ ਹਵਾਈ ਅੱਡੇ ਦੀ ਸਾਲਾਨਾ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ 20 ਲੱਖ ਹੋਵੇਗੀ ਅਤੇ ਇਸ ਪ੍ਰੋਜੈਕਟ ਲਈ ਰਾਜਸਥਾਨ ਸਰਕਾਰ ਦੁਆਰਾ 1,089 ਏਕੜ (ਲਗਭਗ 440.06 ਹੈਕਟੇਅਰ) ਜ਼ਮੀਨ ਮੁਫਤ ਪ੍ਰਦਾਨ ਕੀਤੀ ਜਾ ਰਹੀ ਹੈ।

ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੋਟਾ-ਬੁੰਦੀ ਵਿਖੇ ਗ੍ਰੀਨਫੀਲਡ ਹਵਾਈ ਅੱਡਾ ਪ੍ਰੋਜੈਕਟ ਨੂੰ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.) ਦੁਆਰਾ ਆਪਣੇ ਅੰਦਰੂਨੀ ਸਰੋਤਾਂ ਰਾਹੀਂ ਫੰਡ ਦਿੱਤਾ ਜਾਵੇਗਾ। ਕੋਟਾ-ਬੁੰਦੀ ਹਲਕੇ ਦੀ ਨੁਮਾਇੰਦਗੀ ਲੋਕ ਸਭਾ ਸਪੀਕਰ ਓਮ ਬਿਰਲਾ ਕਰਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ