JALANDHAR WEATHER

ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਧਾਂਦਲੀ ਦੇ ਦੋਸ਼ਾਂ ਸੰਬੰਧੀ ਆਪਣੇ ਪੱਤਰ ਦਾ ਅਜੇ ਤੱਕ ਨਹੀਂ ਦਿੱਤਾ ਜਵਾਬ - ਚੋਣ ਕਮਿਸ਼ਨ

 ਨਵੀਂ ਦਿੱਲੀ, 2 ਅਗਸਤ - ਭਾਰਤੀ ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ "ਚੋਣ ਧਾਂਦਲੀ" ਦੇ ਦੋਸ਼ਾਂ ਸੰਬੰਧੀ ਆਪਣੇ ਜੂਨ ਦੇ ਪੱਤਰ ਦਾ ਅਜੇ ਤੱਕ ਜਵਾਬ ਨਹੀਂ ਦਿੱਤਾ ਹੈ।

ਚੋਣ ਕਮਿਸ਼ਨ ਨੇ ਕਿਹਾ ਕਿ ਕਾਂਗਰਸ ਨੇਤਾ ਨੇ ਲਗਭਗ ਦੋ ਮਹੀਨੇ ਪਹਿਲਾਂ ਉਨ੍ਹਾਂ ਨੂੰ ਦਿੱਤੇ ਗਏ ਅਧਿਕਾਰਤ ਸੱਦੇ ਦਾ ਜਵਾਬ ਨਹੀਂ ਦਿੱਤਾ ਹੈ। "ਕਿਉਂ? ਕੀ ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਮੀਡੀਆ ਬਿਆਨ ਬੇਬੁਨਿਆਦ ਸਨ?" ਚੋਣ ਕਮਿਸ਼ਨ ਸੂਤਰਾਂ ਨੇ ਪੁੱਛਿਆ।
12 ਜੂਨ ਨੂੰ ਇਕ ਪੱਤਰ ਵਿਚ, ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ "ਧਾਂਦਲੀ" ਸੰਬੰਧੀ ਗੱਲਬਾਤ ਲਈ ਸੱਦਾ ਦਿੱਤਾ ਸੀ, ਜਿਸ ਦਾ ਜ਼ਿਕਰ ਉਨ੍ਹਾਂ ਨੇ 7 ਜੂਨ ਨੂੰ ਇਕ ਅਖਬਾਰ ਲਈ ਲਿਖੇ ਇੱਕ ਲੇਖ ਵਿਚ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਸਾਲ ਦੇ ਅੰਤ ਵਿਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਵੀ ਇਹੀ ਕੁਝ ਦੁਹਰਾਇਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ