JALANDHAR WEATHER

ਦੁਬਈ ਅਤੇ ਅਬੂ ਧਾਬੀ ਵਿਚ ਹੋਵੇਗਾ ਪੁਰਸ਼ ਟੀ-20 ਏਸ਼ੀਆ ਕੱਪ 2025, ਭਾਰਤ-ਪਾਕਿ ਗਰੁੱਪ ਪੜਾਅ ਦਾ ਮੈਚ 14 ਸਤੰਬਰ ਨੂੰ ਦੁਬਈ 'ਚ

ਦੁਬਈ, 2 ਅਗਸਤ - ਏਸ਼ੀਆ ਕੱਪ 2025 9 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਐਕਸ 'ਤੇ ਪੁਸ਼ਟੀ ਕੀਤੀ ਕਿ 2025 ਏਸ਼ੀਆ ਕੱਪ ਦੇ ਦੋ ਮੇਜ਼ਬਾਨ ਸ਼ਹਿਰ ਦੁਬਈ ਅਤੇ ਅਬੂ ਧਾਬੀ ਹੋਣਗੇ।ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਈ-ਵੋਲਟੇਜ ਏਸ਼ੀਆ ਕੱਪ 2025 ਮੈਚ 14 ਸਤੰਬਰ ਨੂੰ ਦੁਬਈ ਵਿਚ ਖੇਡਿਆ ਜਾਵੇਗਾ।
ਇਹ ਟੂਰਨਾਮੈਂਟ 9 ਤੋਂ 28 ਸਤੰਬਰ ਤੱਕ ਖੇਡਿਆ ਜਾਵੇਗਾ। ਭਾਰਤ ਦਾ ਪਹਿਲਾ ਗਰੁੱਪ ਏ ਮੈਚ 10 ਸਤੰਬਰ ਨੂੰ ਦੁਬਈ ਵਿਚ ਸੰਯੁਕਤ ਅਰਬ ਅਮੀਰਾਤ ਦੇ ਖ਼ਿਲਾਫ਼ ਹੋਵੇਗਾ ਅਤੇ ਗਰੁੱਪ ਪੜਾਅ ਦਾ ਆਖਰੀ ਮੈਚ 19 ਸਤੰਬਰ ਨੂੰ ਅਬੂ ਧਾਬੀ ਵਿੱਚ ਓਮਾਨ ਦੇ ਖ਼ਿਲਾਫ਼ ਖੇਡਿਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ