ਮੁਜ਼ੱਫਰਪੁਰ ਸਾਬਰਮਤੀ ਜਨ ਸਧਾਰਨ ਐਕਸਪ੍ਰੈਸ ਦੇ 2 ਡੱਬੇ ਪਟੜੀ ਤੋਂ ਉਤਰੇ

ਕਾਨਪੁਰ, 1 ਅਗਸਤ-15269 ਮੁਜ਼ੱਫਰਪੁਰ ਸਾਬਰਮਤੀ ਜਨ ਸਧਾਰਨ ਐਕਸਪ੍ਰੈਸ ਦੇ 2 ਡੱਬੇ ਪ੍ਰਯਾਗਰਾਜ ਡਵੀਜ਼ਨ ਦੇ ਕਾਨਪੁਰ-ਟੁੰਡਲਾ ਸੈਕਸ਼ਨ 'ਤੇ ਪਟੜੀ ਤੋਂ ਉਤਰ ਗਏ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਮੁਰੰਮਤ ਦਾ ਕੰਮ ਜਾਰੀ ਹੈ। ਕਾਨਪੁਰ ਦੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ।