JALANDHAR WEATHER

ਮੇਰਾ ਮਿਸ਼ਨ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ ਦੀ ਸ਼ੁਰੂਆਤ-ਸ਼ੁਭਾਂਸ਼ੂ ਸ਼ੁਕਲਾ

ਨਵੀਂ ਦਿੱਲੀ, 1 ਅਗਸਤ (ਪੀ.ਟੀ.ਆਈ.)-ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਦੀ ਆਪਣੀ ਯਾਤਰਾ ਨੂੰ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ ਦੀ ਸ਼ੁਰੂਆਤ ਕਰਾਰ ਦਿੱਤਾ | ਇਕ ਵਰਚੁਅਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼ੁਕਲਾ ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਐਕਸੀਓਮ-4 ਮਿਸ਼ਨ ਦੇ ਉਨ੍ਹਾਂ ਦੇ ਸਹਿ-ਯਾਤਰੀਆਂ ਨੇ ਸੂਖਮ ਗੁਰੂਤਾ 'ਚ ਰਹਿਣ ਤੇ ਮਨੁੱਖਤਾ ਦੀ ਮਦਦ ਕਰਨ ਵਾਲੇ ਪ੍ਰਯੋਗ ਕਰਨ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਇਸ ਮਿਸ਼ਨ 'ਚ ਉਹ ਪਲ ਜੋ ਮੇਰੇ ਲਈ ਵੱਖਰਾ ਸੀ ਜਦ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਤੇ ਭਾਰਤੀ ਝੰਡਾ ਮੇਰੇ ਪਿੱਛੇ ਲਹਿਰਾ ਰਿਹਾ ਸੀ | ਸ਼ੁਕਲਾ ਨੇ ਕਿਹਾ 41 ਸਾਲਾਂ ਬਾਅਦ, ਇਕ ਭਾਰਤੀ ਪੁਲਾੜ 'ਚ ਵਾਪਸ ਆਇਆ | ਪਰ ਇਸ ਵਾਰ, ਇਹ ਇਕ ਇਕੱਲੀ ਉਡਾਣ ਨਹੀਂ ਸੀ, ਇਹ ਭਾਰਤ ਦੇ ਦੂਜੇ ਪੰਧ ਦੀ ਸ਼ੁਰੂਆਤ ਸੀ ਅਤੇ ਇਸ ਵਾਰ, ਅਸੀਂ ਤਿਆਰ ਹਾਂ, ਸਿਰਫ਼ ਉੱਡਣ ਲਈ ਨਹੀਂ ਸਗੋਂ ਅਗਵਾਈ ਕਰਨ ਲਈ | ਜ਼ਿਕਰਯੋਗ ਹੈ ਕਿ ਭਾਰਤ 2027 'ਚ ਆਪਣਾ ਮਨੁੱਖੀ ਪੁਲਾੜ-ਉਡਾਣ ਮਿਸ਼ਨ ਗਗਨਯਾਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ