JALANDHAR WEATHER

ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਨੇ ਅੱਤਵਾਦੀ ਕੀਤਾ ਢੇਰ

ਸ੍ਰੀਨਗਰ, 2 ਅਗਸਤ- ਜੰਮੂ-ਕਸ਼ਮੀਰ ਦੇ ਕੁਲਗਾਮ ਵਿਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਕੁਲਗਾਮ ਦੇ ਅਖਲ ਜੰਗਲ ਵਿਚ ਅੱਤਵਾਦੀਆਂ ਵਿਰੁੱਧ ਸੁਰੱਖਿਆ ਬਲਾਂ ਦੇ ਅਭਿਆਨ ਦਾ ਇਹ ਦੂਜਾ ਦਿਨ ਹੈ। ਸਵੇਰ ਤੋਂ ਹੀ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ।

ਸਪੈਸ਼ਲ ਆਪ੍ਰੇਸ਼ਨ ਗਰੁੱਪ, ਜੰਮੂ-ਕਸ਼ਮੀਰ ਪੁਲਿਸ, ਫੌਜ ਅਤੇ ਸੀ.ਆਰ.ਪੀ.ਐਫ਼. ਇਹ ਅਭਿਆਨ ਚਲਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜੰਗਲ ਵਿਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਕਾਰਨ ਇਲਾਕੇ ਵਿਚ ਹੋਰ ਸੁਰੱਖਿਆ ਬਲ ਭੇਜੇ ਗਏ ਹਨ।

ਕੁਲਗਾਮ ਵਿਚ ਅੱਜ ਦਾ ਮੁਕਾਬਲਾ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਵਿਰੁੱਧ ਚੱਲ ਰਹੇ ਆਪ੍ਰੇਸ਼ਨ ਦਾ ਹਿੱਸਾ ਹੈ। ਇਸ ਹਫ਼ਤੇ ਇਹ ਤੀਜਾ ਮੁਕਾਬਲਾ ਹੈ। 5 ਦਿਨ ਪਹਿਲਾਂ, 28 ਜੁਲਾਈ ਨੂੰ, ਸੁਰੱਖਿਆ ਬਲਾਂ ਨੇ ਸ੍ਰੀਨਗਰ ਤੋਂ 22 ਕਿਲੋਮੀਟਰ ਦੂਰ ਲਿਡਵਾਸ ਦੇ ਜੰਗਲਾਂ ਵਿਚ ਪਹਿਲਗਾਮ ਹਮਲੇ ਵਿਚ ਸ਼ਾਮਿਲ 3 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।

ਲਗਭਗ 6 ਘੰਟੇ ਚੱਲੇ ਇਸ ਆਪ੍ਰੇਸ਼ਨ ਨੂੰ ਆਪ੍ਰੇਸ਼ਨ ਮਹਾਦੇਵ ਦਾ ਨਾਮ ਦਿੱਤਾ ਗਿਆ ਸੀ। ਅੱਤਵਾਦੀਆਂ ਦੀ ਪਛਾਣ ਸੁਲੇਮਾਨ ਉਰਫ ਆਸਿਫ, ਜਿਬਰਾਨ ਅਤੇ ਹਮਜ਼ਾ ਉਰਫ ਫੈਜ਼ਲ ਅਫਗਾਨੀ ਵਜੋਂ ਹੋਈ ਸੀ। ਇਹ ਤਿੰਨੋਂ ਪਾਕਿਸਤਾਨ ਦੇ ਨਿਵਾਸੀ ਸਨ।

ਇਸ ਤੋਂ ਬਾਅਦ, 31 ਜੁਲਾਈ ਨੂੰ ਪੁਣਛ ਵਿਚ ਕੰਟਰੋਲ ਰੇਖਾ ਨੇੜੇ ਦੋ ਹੋਰ ਅੱਤਵਾਦੀ ਮਾਰੇ ਗਏ ਸਨ। ਪੁਲਿਸ ਨੇ ਦੱਸਿਆ ਕਿ ਦੋਵੇਂ ਪਾਕਿਸਤਾਨ ਤੋਂ ਘੁਸਪੈਠ ਕਰ ਕੇ ਆਏ ਸਨ। ਭਾਰਤੀ ਸਰਹੱਦ ਵਿਚ ਦਾਖਲ ਹੁੰਦੇ ਹੀ ਉਨ੍ਹਾਂ ਨੂੰ ਰੋਕ ਲਿਆ ਗਿਆ। ਮਾਰੇ ਗਏ ਅੱਤਵਾਦੀਆਂ ਤੋਂ ਦੋ ਅਸਾਲਟ ਰਾਈਫਲਾਂ, ਇਕ ਪਿਸਤੌਲ, ਹੈਂਡ ਗ੍ਰਨੇਡ, ਦੋ ਆਈ.ਈ.ਡੀ., ਦਵਾਈਆਂ, ਸੰਚਾਰ ਉਪਕਰਣ ਬਰਾਮਦ ਕੀਤੇ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ