JALANDHAR WEATHER

ਬਾਬਾ ਫੌਜਾ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਾਉਣ ਦੀ ਮੰਗ

ਲੰਡਨ, 1 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਾਬਾ ਫੌਜਾ ਸਿੰਘ ਨੇ ਦੇਸ਼ ਵਿਦੇਸ਼ 'ਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ ਤੇ ਦਸਤਾਰ ਸਜਾ ਵਡੇਰੀ ਉਮਰ 'ਚ ਮੈਰਾਥਨ ਦੌੜਾਂ ਦੌੜਨ ਦਾ ਇਤਿਹਾਸ ਰਚਿਆ ਹੈ | ਜਿਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਲੱਗਣੀ ਚਾਹੀਦੀ ਹੈ ਇਹ ਵਿਚਾਰ ਸਿੱਖ ਆਗੂ ਸ: ਰਾਜਿੰਦਰ ਸਿੰਘ ਪੁਰੇਵਾਲ, ਡਾ: ਦਲਜੀਤ ਸਿੰਘ ਵਿਰਕ, ਸਿੱਖ ਚਿੰਤਕ ਸ: ਭਗਵਾਨ ਸਿੰਘ ਜੌਹਲ ਨੇ ਪ੍ਰਗਟ ਕੀਤੇ | ਉਹਨਾਂ ਕਿਹਾ ਕਿ ਬਾਬਾ ਫੌਜਾ ਸਿੰਘ ਹਰ ਉਮਰ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਸਨ, ਉਹਨਾਂ ਉਸ ਸਮੇਂ ਦੌੜਨਾ ਸ਼ੁਰੂ ਕੀਤਾ ਜਦੋਂ ਅਕਸਰ ਹੀ ਲੋਕ ਘਰਾਂ 'ਚ ਬੈਠ ਜਾਂਦੇ ਹਨ, ਸਿਹਤ ਦੀ ਤੰਦਰੁਸਤੀ ਦੌੜਨਾ ਬਹੁਤ ਲਾਹੇਵੰਦ ਹੁੰਦਾ ਹੈ | ਇਸ ਦਾ ਪ੍ਰਤੱਖ ਸਬੂਤ ਬਾਬਾ ਫੌਜਾ ਸਿੰਘ ਨੇ ਦਿੱਤਾ ਹੈ | ਸ: ਪੁਰੇਵਾਲ ਅਤੇ ਸ: ਜੌਹਲ ਨੇ ਕਿਹਾ ਕਿ ਬਾਬਾ ਫੌਜਾ ਸਿੰਘ ਨੇ ਯੂ.ਕੇ. ਦੀ ਧਰਤੀ ਤੋਂ ਦੌੜਨਾ ਸ਼ੁਰੂ ਕਰਕੇ ਇਤਿਹਾਸ ਰਚਿਆ ਸੀ ਕੇਂਦਰ ਸਿੱਖ ਅਜਾਇਬ ਘਰ 'ਚ ਉਹਨਾਂ ਦੀ ਤਸਵੀਰ ਸਾਡੀਆਂ ਅਗਲੀਆਂ ਪੀੜੀਆਂ ਦੀ ਜਾਣਕਾਰੀ ਲਈ ਬਹੁਤ ਜਰੂਰੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ