JALANDHAR WEATHER

ਫੁੱਟਬਾਲਰ ਮੈਸੀ ਆਉਣਗੇ ਭਾਰਤ

3 ਸ਼ਹਿਰਾਂ ਦਾ ਕਰਨਗੇ ਦੌਰਾ
ਨਵੀਂ ਦਿੱਲੀ, 1 ਅਗਸਤ (ਇੰਟ)-ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਲ ਮੈਸੀ ਦਸੰਬਰ 'ਚ ਭਾਰਤ ਆਉਣਗੇ | ਮੈਸੀ 14 ਸਾਲਾਂ ਦੇ ਲੰਬੇ ਸਮੇਂ ਬਾਅਦ ਭਾਰਤ ਆ ਰਹੇ ਹਨ | ਉਹ 13 ਤੋਂ 15 ਦਸੰਬਰ ਤੱਕ ਭਾਰਤ 'ਚ ਰਹਿਣਗੇ ਅਤੇ ਕੁੱਲ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ | ਰਿਪੋਰਟਾਂ ਅਨੁਸਾਰ, ਮੈਸੀ 13 ਤੋਂ 15 ਦਸੰਬਰ ਤੱਕ ਕੋਲਕਾਤਾ, ਦਿੱਲੀ ਅਤੇ ਮੁੰਬਈ ਦਾ ਦੌਰਾ ਕਰਨਗੇ | ਉਹ 14 ਦਸੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਇਕ ਪ੍ਰੋਗਰਾਮ 'ਚ ਵੀ ਸ਼ਾਮਲ ਹੋਣਗੇ | ਮੁੰਬਈ ਕਿ੍ਕਟ ਐਸੋਸੀਏਸ਼ਨ (ਐਮ.ਸੀ.ਏ.) ਦੇ ਇਕ ਸੂਤਰ ਨੇ ਦੱਸਿਆ ਕਿ ਕੁਝ ਕਿ੍ਕਟਰ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ | ਇਸ ਤੋਂ ਇਲਾਵਾ, ਮੈਸੀ ਕੋਲਕਾਤਾ ਦਾ ਵੀ ਦੌਰਾ ਕਰਨਗੇ ਤੇ ਉੱਥੇ ਈਡਨ ਗਾਰਡਨ 'ਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ | ਮੈਸੀ ਕੋਲਕਾਤਾ 'ਚ ਬੱਚਿਆਂ ਲਈ ਇਕ ਫੁੱਟਬਾਲ ਵਰਕਸ਼ਾਪ ਵੀ ਰੱਖੀ ਗਈ ਹੈ ਅਤੇ ਉਹ ਇਕ ਫੁੱਟਬਾਲ ਕਲੀਨਿਕ ਵੀ ਲਾਂਚ ਕਰਨਗੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ