JALANDHAR WEATHER

ਬੀ.ਐਸ.ਐਫ਼. ਵਲੋਂ ਸਰਹੱਦ ’ਤੋਂ ਵੱਡੀ ਮਾਤਰਾ ’ਚ ਹੈਰੋਇਨ ਦੀ ਖੇਪ ਬਰਾਮਦ

ਚੋਗਾਵਾਂ, (ਅੰਮ੍ਰਿਤਸਰ), 15 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬੀ.ਐਸ.ਐਫ਼. ਇੰਟੈਲੀਜੈਂਸ ਵਿੰਗ ਤੋਂ ਮਿਲੀ ਖ਼ੂਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ, ਚੌਕਸ ਬੀ.ਐਸ.ਐਫ਼. ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਨੇੜੇ ਇਕ ਖੇਤ ’ਚੋਂ 6 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ, ਜੋ ਕਿ ਇਕ ਲੱਕੜ ਦੇ ਹੁੱਕ ਵਾਲੇ ਇਕ ਵੱਡੇ ਪੈਕੇਟ ਵਿਚ ਛੁਪਾਈ ਗਈ ਸੀ। ਇਹ ਬਰਾਮਦਗੀ ਪਾਕਿਸਤਾਨ ਤੋਂ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਬੀ.ਐਸ.ਐਫ਼. ਦੇ ਅਡੋਲ ਇਰਾਦੇ ਨੂੰ ਉਜਾਗਰ ਕਰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ