ਬਿਕਰਮ ਮਜੀਠੀਆ ਮਾਮਲੇ 'ਚ ਮੋਹਾਲੀ ਕੋਰਟ ਵਲੋਂ ਰੇਡ 'ਤੇ ਰੋਕ

ਚੰਡੀਗੜ੍ਹ, 15 ਜੁਲਾਈ-ਬਿਕਰਮ ਸਿੰਘ ਮਜੀਠੀਆ ਖਿਲਾਫ ਰੇਡ ਉਤੇ ਮੋਹਾਲੀ ਦੀ ਕੋਰਟ ਨੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਬਿਕਰਮ ਮਜੀਠੀਆ ਕੇਸ ਵਿਚ ਆਈ.ਓ. ਡੀ.ਐਸ.ਪੀ. ਇਦਰਪਾਲ ਨੂੰ ਰੇਡ ਦੀ ਮੋਹਾਲੀ ਕੋਰਟ ਨੇ ਇਜਾਜ਼ਤ ਦਿੱਤੀ ਸੀ ਪਰ ਕੋਈ ਹੋਰ ਅਫਸਰ ਭੇਜ ਕੇ ਰੇਡ ਕੀਤੀ ਜਾ ਰਹੀ ਸੀ। ਇਹ ਬਿਲਕੁਲ ਗਲਤ ਹੈ। ਬਿਕਰਮ ਸਿੰਘ ਮਜੀਠੀਆ ਦੇ ਘਰ ਗੈਰ-ਕਾਨੂੰਨੀ ਤਰੀਕੇ ਨਾਲ ਕੀਤੀ ਹੈ।
ਮੋਹਾਲੀ ਕੋਰਟ ਦਾ ਹਵਾਲਾ ਦੇ ਕੇ ਇਹ ਕਾਰਵਾਈ ਕੀਤੀ ਜਾ ਰਹੀ ਸੀ ਤੇ ਮਜੀਠੀਆ ਜੀ ਨੇ ਮੋਹਾਲੀ ਕੋਰਟ ਵਿਚ ਆਰਡਰ ਦੀ ਰੀਕਾਲਿੰਗ ਦੀ ਐਪਲੀਕੇਸ਼ਨ ਲਾਈ ਹੈ। ਕੋਰਟ ਨੇ ਇਹ ਰੇਡ ਤੁਰੰਤ ਰੋਕ ਦਿੱਤੀ ਹੈ। ਜਿਥੇ ਜਿਥੇ ਵੀ ਇਹ ਰੇਡ ਵਿਜੀਲੈਂਸ ਨੇ ਅੱਜ ਕੀਤੀ ਹੈ, ਇਹ ਬਿਲਕੁਲ ਕਾਨੂੰਨ ਨੂੰ ਛਿੱਕੇ ਉਤੇ ਢੰਗ ਕੇ ਕੀਤੀ ਹੈ। ਇਹ ਵਿਜੀਲੈਂਸ ਦੀ ਕਾਰਵਾਈ ਪੰਜਾਬ ਸਰਕਾਰ ਦੀ ਸ਼ਹਿ ਉਤੇ ਹੋਈ ਹੈ।