ਕੁਝ ਦੇਰ ’ਚ ਧਰਤੀ ’ਤੇ ਪੁੱਜਣਗੇ ਸ਼ੁਭਾਂਸ਼ੂ ਸ਼ੁਕਲਾ

ਨਵੀਂ ਦਿੱਲੀ, 15 ਜੁਲਾਈ- ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀ 18 ਦਿਨ ਪੁਲਾੜ ਵਿਚ ਰਹਿਣ ਤੋਂ ਬਾਅਦ ਧਰਤੀ ’ਤੇ ਵਾਪਸ ਆ ਰਹੇ ਹਨ। ਲਗਭਗ 23 ਘੰਟਿਆਂ ਦੀ ਯਾਤਰਾ ਤੋਂ ਬਾਅਦ, ਉਨ੍ਹਾਂ ਦਾ ਡ੍ਰੈਗਨ ਪੁਲਾੜ ਯਾਨ ਦੁਪਹਿਰ 3 ਵਜੇ ਕੈਲੀਫੋਰਨੀਆ ਦੇ ਸਮੁੰਦਰ ਵਿਚ ਉਤਰੇਗਾ।
ਧਰਤੀ ਦੇ ਵਾਯੂਮੰਡਲ ਵਿਚ ਦਾਖਲ ਹੁੰਦੇ ਸਮੇਂ, ਪੁਲਾੜ ਯਾਨ ਦਾ ਤਾਪਮਾਨ ਲਗਭਗ 2,500 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਸਮੇਂ, ਪੁਲਾੜ ਯਾਨ ਦੀ ਗਤੀ ਲਗਭਗ 27,000 ਕਿਲੋਮੀਟਰ ਪ੍ਰਤੀ ਘੰਟਾ ਹੈ। ਚਾਰੇ ਪੁਲਾੜ ਯਾਤਰੀ ਇਕ ਦਿਨ ਪਹਿਲਾਂ ਸ਼ਾਮ 4:45 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ਲਈ ਰਵਾਨਾ ਹੋਏ ਸਨ।
ਇਹ ਪੁਲਾੜ ਯਾਨ 263 ਕਿਲੋਗ੍ਰਾਮ ਤੋਂ ਵੱਧ ਕਾਰਗੋ ਲੈ ਕੇ ਵਾਪਸ ਆ ਰਿਹਾ ਹੈ। ਇਸ ਵਿਚ ਨਾਸਾ ਦਾ ਹਾਰਡਵੇਅਰ ਅਤੇ 60 ਤੋਂ ਵੱਧ ਪ੍ਰਯੋਗਾਂ ਦਾ ਡੇਟਾ ਹੈ। ਇਹ ਪੁਲਾੜ ਖੋਜ ਲਈ ਬਹੁਤ ਮਹੱਤਵਪੂਰਨ ਹੈ।
ਸਾਰੇ ਪੁਲਾੜ ਯਾਤਰੀ 26 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4:01 ਵਜੇ ਆਈ.ਐਸ.ਐਸ. ਪਹੁੰਚੇ ਸਨ। ਉਹ 25 ਜੂਨ ਨੂੰ ਦੁਪਹਿਰ 12 ਵਜੇ ਐਕਸੀਅਮ ਮਿਸ਼ਨ 4 ਦੇ ਤਹਿਤ ਰਵਾਨਾ ਹੋਏ।
ਉਨ੍ਹਾਂ ਨੇ ਸਪੇਸਐਕਸ ਦੇ ਫਾਲਕਨ-9 ਰਾਕੇਟ ਨਾਲ ਜੁੜੇ ਇਕ ੈਗਨ ਕੈਪਸੂਲ ਵਿੱਚ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ। ਤਕਨੀਕੀ ਨੁਕਸ ਅਤੇ ਮੌਸਮ ਦੀਆਂ ਸਮੱਸਿਆਵਾਂ ਕਾਰਨ ਇਸ ਮਿਸ਼ਨ ਨੂੰ 6 ਵਾਰ ਮੁਲਤਵੀ ਕੀਤਾ ਗਿਆ ਸੀ।