JALANDHAR WEATHER

ਬਰਨਾਲਾ ਵਿਖੇ ਰਜਵਾਹਾ ਟੁੱਟਿਆ ਕਿਸਾਨਾਂ ਦੀਆਂ ਫ਼ਸਲਾਂ ’ਚ ਭਰਿਆ ਪਾਣੀ

ਰੂੜੇਕੇ ਕਲਾ, (ਬਰਨਾਲਾ), 15 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇ ਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇ ਕੇ ਧੌਲਾ ਵਿਚਕਾਰ ਰਜਵਾਹਾ ਧਨੌਲਾ ਟੁੱਟਣ ਕਾਰਨ ਭਾਰੀ ਮਾਤਰਾ ਦੇ ਵਿਚ ਕਿਸਾਨਾਂ ਦੀਆਂ ਫਸਲਾਂ ਵਿਚ ਪਾਣੀ ਭਰ ਗਿਆ ਹੈ। ਮੌਕੇ ’ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿਸਾਨਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਥੋਂ ਰਜਵਾਹਾ ਟੁੱਟ ਜਾਂਦਾ ਹੈ ਪ੍ਰੰਤੂ ਸੰਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵਲੋਂ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਜਾਂਦਾ।

ਪਾਣੀ ਵਾਲਾ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਲਾਈਆਂ ਸਬਜ਼ੀਆਂ ਬਿਲਕੁਲ ਖਤਮ ਹੋ ਜਾਣਗੀਆਂ ਅਤੇ ਫਸਲਾਂ ਦਾ ਨੁਕਸਾਨ ਹੋਵੇਗਾ। ਪਿੰਡ ਵਾਸੀਆਂ ਵਲੋਂ ਇਕੱਤਰ ਹੋ ਕੇ ਘਰਾਂ ਦੇ ਵਿਚੋਂ ਖਾਲੀ ਬੋਰੇ ਲਿਆ ਕੇ ਮਿੱਟੀ ਭਰ ਕੇ ਰਜਵਾਹੇ ਦੇ ਪਾੜ ਨੂੰ ਬੰਦ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ