JALANDHAR WEATHER

ਵੈਭਵ ਸੂਰਿਆਵੰਸ਼ੀ ਨੇ ਮੁੜ ਰੱਚਿਆ ਇਤਿਹਾਸ

ਯੂਥ ਵਨਡੇ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ
ਵੋਰਸਟਰ, 5 ਜੁਲਾਈ (ਪੀ.ਟੀ.ਆਈ.)-ਵੈਭਵ ਸੂਰਿਆਵੰਸ਼ੀ ਨੇ ਆਪਣੀ ਲੈਅ ਨੂੰ ਅੱਗੇ ਵਧਾਉਂਦੇ ਹੋਏ, ਸਭ ਤੋਂ ਤੇਜ਼ ਯੂਥ ਵਨਡੇ ਸੈਂਕੜਾ ਲਗਾ ਕੇ ਭਾਰਤ ਅੰਡਰ-19 ਨੂੰ 363/9 ਦੌੜਾਂ ਦਾ ਵਿਸ਼ਾਲ ਸਕੋਰ ਪ੍ਰਾਪਤ ਕਰਨ 'ਚ ਮਦਦ ਕੀਤੀ | ਸੂਰਿਆਵੰਸ਼ੀ, ਜਿਸਨੇ ਆਈ.ਪੀ.ਐਲ. 2025 ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਨੇ 50 ਓਵਰਾਂ ਦੇ ਸੰਸਕਰਣ 'ਚ ਵੀ ਆਪਣੀ ਕਾਬਲੀਅਤ ਸਾਬਤ ਕੀਤੀ ਤੇ 183 ਦੇ ਸ਼ਾਨਦਾਰ ਸਟਰਾਈਕ-ਰੇਟ ਨਾਲ ਸਿਰਫ਼ 78 ਗੇਂਦਾਂ 'ਤੇ 143 ਦੌੜਾਂ ਬਣਾਈਆਂ | 14 ਸਾਲਾ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਸਿਰਫ਼ 52 ਗੇਂਦਾਂ 'ਚ ਆਪਣੇ 100 ਦੌੜਾਂ ਪੂਰੀਆਂ ਕੀਤੀਆਂ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ