ਨਹਿਰ ਵਿਚੋਂ ਸ਼ੱਕੀ ਹਾਲਾਤ ’ਚ ਔਰਤ ਅਤੇ ਬੱਚੇ ਦੀ ਲਾਸ਼ ਬਰਾਮਦ
ਫ਼ਾਜ਼ਿਲਕਾ, 19 ਮਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਸ਼ਤੀਰਵਾਲਾ ਦੀ ਨਹਿਰ ’ਚ ਭੇਦਭਰੇ ਅਤੇ ਸ਼ੱਕੀ ਹਾਲਾਤ ’ਚ ਇਕ ਔਰਤ ਅਤੇ ਇਕ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਪਿੰਡ ਵਾਸੀਆਂ ਨੇ ਨਹਿਰ ਵਿਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਫਿਲਹਾਲ ਔਰਤ ਅਤੇ ਬੱਚੇ ਦੀ ਪਹਿਚਾਣ ਨਹੀਂ ਹੋ ਸਕੀ ਹੈ। ਇਹ ਹੱਤਿਆ ਹੈ ਜਾ ਖੁਦਕੁਸ਼ੀ, ਇਸ ਦੀ ਜਾਂਚ ਪੁਲਿਸ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਸਲਵਾਰ, ਕਮੀਜ਼ ਹਰੇ ਰੰਗ ਦੀ ਪਈ ਹੈ। ਜਦੋਂ ਕਿ ਬੱਚੇ ਦੇ ਪਜ਼ਾਮਾ ਟੀ-ਸ਼ਰਟ ਪਈ ਹੈ। ਲਾਸ਼ਾਂ ’ਤੇ ਸੱਟਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ। ਔਰਤ ਦੀ ਉਮਰ ਕਰੀਬ 30 ਸਾਲ ਹੈ ਜਦੋਂ ਕਿ ਮ੍ਰਿਤਕ ਲੜਕੇ ਦੀ ਉਮਰ ਕਰੀਬ 4 ਸਾਲ ਜਾਪਦੀ ਹੈ।