JALANDHAR WEATHER

ਕਠੂਆ ਦਾ ਭਾਨੂੰ ਪ੍ਰਤਾਪ ਸਿੰਘ ਨਿਕਲਿਆ ਮਯੰਕ ਮਹਾਜਨ ਕਤਲ ਦਾ ਮਾਸਟਰਮਾਈਂਡ

ਪਠਾਨਕੋਟ, 19 ਮਈ (ਵਿਨੋਦ)-ਪਠਾਨਕੋਟ ਗੋਲੀਕਾਂਡ ਵਿਚ ਮਯੰਕ ਮਹਾਜਨ ਦੇ ਕਤਲ ਦਾ ਅਸਲੀ ਮਾਸਟਰਮਾਈਂਡ ਭਾਨੂੰ ਪ੍ਰਤਾਪ ਸਿੰਘ ਵਾਸੀ ਕਠੂਆ ਨਿਕਲਿਆ ਹੈ, ਜਿਸ ਨੇ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਮਯੰਕ ਦੇ ਕਤਲ ਦੀ ਸੁਪਾਰੀ ਦਿੱਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਸੰਜੀਵ ਕੁਮਾਰ ਉਰਫ ਬੰਟੀ ਉਰਫ ਫੌਜੀ ਅਤੇ ਵਰੁਣ ਠਾਕੁਰ ਵਾਸੀ ਭਟੋਆ ਦੀਨਾਨਗਰ ਕੋਲੋਂ ਤਫਤੀਸ਼ ਦੌਰਾਨ ਪਤਾ ਲੱਗਾ ਹੈ ਕਿ ਇਸ ਕੇਸ ਦਾ ਅਸਲੀ ਮਾਸਟਰਮਾਈਂਡ ਭਾਨੂੰ ਪ੍ਰਤਾਪ ਸਿੰਘ ਪੁੱਤਰ ਪਿਆਰ ਸਿੰਘ ਵਾਸੀ ਪਿੰਡ ਤੜਾ ਮਹਿਤਾਬਪੁਰ ਜ਼ਿਲ੍ਹਾ ਕਠੂਆ ਜੰਮੂ-ਕਸ਼ਮੀਰ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਭਾਨੂੰ ਪ੍ਰਤਾਪ ਦੇ ਕਰੈਸ਼ਰ ਹਨ ਅਤੇ ਉਹ ਮਾਈਨਿੰਗ ਦਾ ਕੰਮ ਕਰਦਾ ਹੈ ਤੇ ਇਸ ਖਿਲਾਫ ਮਯੰਕ ਮਹਾਜਨ ਵਲੋਂ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਸ ਦੇ ਚਲਦੇ ਭਾਨੂੰ ਪ੍ਰਤਾਪ ਵਲੋਂ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਕਤਲ ਦੀ ਸੁਪਾਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਸੰਜੀਵ ਕੁਮਾਰ ਉਰਫ ਬੰਟੀ ਉਰਫ ਫੌਜੀ ਕੋਲੋਂ 2 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਜੋ ਕਿ ਉਸ ਨੂੰ ਕਤਲ ਕਰਨ ਲਈ ਮਿਲੇ ਸਨ। ਉਨ੍ਹਾਂ ਆਖਿਆ ਕਿ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਕਿੰਨੇ ਪੈਸੇ ਮਿਲੇ ਹਨ, ਇਹ ਜਾਂਚ ਦਾ ਵਿਸ਼ਾ ਹੈ। ਸ਼ਮਸ਼ੇਰ ਸਿੰਘ ਸ਼ੇਰਾ ਅਤੇ ਜਤਿੰਦਰ ਕੁਮਾਰ ਲੱਟੂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜੋ ਕਿ ਜਲਦ ਹੀ ਫੜੇ ਜਾਣਗੇ। ਜ਼ਿਕਰਯੋਗ ਹੈ ਕਿ ਪੁਲਿਸ ਵਲੋਂ ਅਜੇ ਤੱਕ ਇਸ ਕੇਸ ਵਿਚ 5 ਜਣੇ ਨਾਮਜ਼ਦ ਕੀਤੇ ਗਏ ਹਨ ਅਤੇ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ