ਭਾਰਤ-ਪਾਕਿ ਸਰਹੱਦ 'ਤੇ ਇਕ ਪਾਕਿਸਤਾਨੀ ਡਰੋਨ ਤੇ ਪਿਸਤੌਲ ਬਰਾਮਦ

ਫਿਰੋਜ਼ਪੁਰ, 11 ਮਈ (ਬਲਬੀਰ ਸਿੰਘ ਜੋਸਨ)-ਭਾਰਤ-ਪਾਕਿਸਤਾਨ ਸਰਹੱਦ 'ਤੇ ਪਾਕਿਸਤਾਨ ਤੋਂ ਭਾਰਤੀ ਸਰਹੱਦ 'ਤੇ ਇਕ ਪਾਕਿਸਤਾਨੀ ਡਰੋਨ ਅਤੇ ਪਿਸਤੌਲ ਭੇਜਿਆ ਗਿਆ। ਡਰੋਨ ਅਤੇ ਪਿਸਤੌਲ ਖੇਤਾਂ ਵਿਚ ਬਰਾਮਦ ਕੀਤੇ ਗਏ। ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਲਈ ਗਈ। ਪੰਜਾਬ ਪੁਲਿਸ ਨੇ ਖੇਤਾਂ ਵਿਚ ਪਿਆ ਇਕ ਡਰੋਨ ਅਤੇ ਇਕ ਪਿਸਤੌਲ ਬਰਾਮਦ ਕੀਤਾ ਹੈ। ਸਦਰ ਥਾਣੇ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।