ਦੇਰ ਸ਼ਾਮ ਨੂੰ ਬਲੈਕ ਆਊਟ ਦੇ ਸਮੇਂ ਫ਼ਤਹਿਗੜ੍ਹ ਚੂੜੀਆਂ ਦੇ ਖੇਤਰ 'ਚ ਦਰਜਨਾਂ ਥਾਵਾਂ 'ਤੇ ਖੇਤਾਂ ਵਿਚ ਨਾੜ ਨੂੰ ਲਗਾਈ ਅੱਗ

ਫ਼ਤਹਿਗੜ੍ਹ ਚੂੜੀਆਂ , 11 ਮਈ ( ਅਵਤਾਰ ਸਿੰਘ ਰੰਧਾਵਾ) : ਜਿੱਥੇ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਜੰਗ ਵਰਗੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਸਮੇਤ ਪ੍ਰਸ਼ਾਸਨ ਵਲੋਂ ਰਾਤ ਸਮੇਂ ਬਲੈਕ ਆਊਟ ਜਾਰੀ ਰੱਖਣ ਅਤੇ ਕਿਸੇ ਵੀ ਕਿਸਮ ਦੀ ਰੋਸ਼ਨੀ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਅੱਜ ਸ਼ਾਮ ਨੂੰ ਬੱਦਲਵਾਈ ਦਾ ਮੌਸਮ ਹੋਣ ਕਰਕੇ ਜਿੱਥੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਉੱਥੇ ਅੱਜ ਦੇਰ ਸ਼ਾਮ ਤੋਂ ਫਤਿਹਗੜ੍ਹ ਚੂੜੀਆਂ ਦੇ ਇਰਦ ਗਿਰਦ ਇਲਾਕੇ ਵਿਚ ਕਿਸਾਨਾਂ ਵਲੋਂ ਖੇਤਾਂ ਵੱਖ-ਵੱਖ ਥਾਵਾਂ 'ਤੇ ਖੇਤਾਂ ਵਿਚ ਅੱਗ ਲਗਾਈ ਹੋਈ ਹੈ। ਜਿਸ ਨਾਲ ਜਿੱਥੇ ਪੂਰਾ ਖੇਤਰ ਰੁਸ਼ਨਾਇਆ ਹੋਇਆ ਹੈ ਉਥੇ ਨਾੜ ਦੀ ਸੁਆਹ ਵਾਲਾ ਜ਼ਹਿਰੀਲਾ ਧੂੰਆਂ ਉਡਣ ਨਾਲ ਸਾਹ ਦੀ ਘੁਟਣ ਮਹਿਸੂਸ ਹੋ ਰਹੀ ਹੈ।