JALANDHAR WEATHER

ਪੰਜਾਬ ਦੇ ਪਾਣੀਆਂ ਦੀ ਰਾਖੀ - ਕੀਰਤਪੁਰ ਸਾਹਿਬ ਵਿਖੇ ਨਾਈਟ ਡਿਉਟੀ ਦਿੰਦੇ ਹੋਈ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਟੀਮ

ਪੋਜੇਵਾਲ ਸਰਾਂ ( ਨਵਾਂਸ਼ਹਿਰ) , 11ਮਈ ( ਬੂਥਗੜ੍ਹੀਆ) - ਪੰਜਾਬ ਸਰਕਾਰ ਦੇ ਵਲੋਂ ਪਾਣੀਆਂ ਦੇ ਮੁੱਦੇ ਨੂੰ ਲੈ ਕਿ ਚੱਲ ਰਹੇ ਸੰਘਰਸ਼ ਦੇ ਸੰਬੰਧ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਦੇ ਵਲੋਂ ਕੀਰਤਪੁਰ ਸਾਹਿਬ ਵਿਖੇ ਦੇਰ ਰਾਤ ਦੇ ਸਮੇ ਡਿਊਟੀ ਦਿੰਦੇ ਹੋਏ ਹਲਕਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ,ਚੈਅਰਮੈਨ ਸਤਨਾਮ ਜਲਾਲਪੁਰ, ਕਰਨਵੀਰ ਕਟਾਰੀਆ,ਚੈਅਰਮਨ ਸੇਠੀ ਉਧਨੋਵਾਲ,ਚੈਅਰਮੈਨ ਗਗਨ ਅਗਨੀਹੋਤਰੀ ਆਦਿ ਸਮੁੱਚੀ ਮੌਜੂਦਾ ਸਰਕਾਰ ਦੀ ਲੀਡਰਸ਼ਿਪ ਦੇ ਵਲੋਂ ਧਰਨੇ ਦੇ ਵਿਚ ਸ਼ਮੂਲੀਅਤ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

1ਦੋ ਸਕੇ ਭੈਣ ਭਰਾਵਾਂ ਦੀ ਦਰਿਆ ਚ ਡੁੱਬਣ ਨਾਲ ਮੌਤ

ਸੁਲਤਾਨਪੁਰ ਲੋਧੀ (ਕਪੂਰਥਲਾ), 12 ਮਈ (ਨਰੇਸ਼ ਹੈਪੀ, ਲਾਡੀ) - ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਦਰਿਆ ਬਿਆਸ ਕਿਨਾਰੇ ਵੱਸਦੇ ਪਿੰਡ ਆਹਲੀ ਕਲਾਂ ਵਿਖੇ ਦੋ ਸਕੇ ਭੈਣ ਭਰਾਵਾਂ ਦੀ ਡੁੱਬ ਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਦੋਵੇਂ ਸਕੇ ਭੈਣ ਭਰਾ ਆਸ਼ੂ ਅਤੇ ਪੱਪੂ ਰਾਜਪੂਤ ਬਰਾਦਰੀ ਨਾਲ ਸੰਬੰਧਿਤ ਹਨ ਜੋ ਕਿ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਹਨ ਅਤੇ ਵਾਢੀ ਕਰਨ ਲਈ ਉਥੇ ਜਾਂਦੇ ਹਨ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੱਪੂ ਦੀ ਲਾਸ਼ ਲੱਭ ਲਈ ਗਈ ਹੈ ਜਦਕਿ ਗੋਤਾਖੋਰਾਂ ਵਲੋਂ ਉਸ ਦੀ ਭੈਣ ਆਸ਼ੂ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਵਾਂ ਦੇ ਪਾਣੀ ਵਿਚ ਡੁੱਬਣ ਦੇ ਕਾਰਨਾਂ ਦਾ ਸਪਸ਼ਟ ਪਤਾ ਨਹੀਂ ਲੱਗ ਸਕਿਆ। ਦੋਵਾਂ ਦੀ ਮੌਤ ਦੀ ਖ਼ਬਰ ਸੁਣ ਕੇ ਨਗਰ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।  

... 4 minutes ago

ਹੋਰ ਖ਼ਬਰਾਂ...

ਅਜੀਤ ਟੀ ਵੀ