ਵੱਡਾ ਅੱਪਡੇਟ - 16 ਮਈ ਤੋਂ ਸ਼ੁਰੂ ਹੋ ਸਕਦਾ ਹੈ ਆਈ.ਪੀ.ਐੱਲ. 2025

ਨਵੀਂ ਦਿੱਲੀ,11 ਮਈ - ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਆਈ.ਪੀ.ਐਲ. 2025 ਲਈ ਨਵੀਆਂ ਤਾਰੀਖਾਂ ਦੀ ਐਲਾਨ ਕਰਨ ਦੀ ਯੋਜਨਾ ਬਣਾਈ ਹੈ। ਇਸ ਤੋਂ ਪਹਿਲਾਂ ਰਿਪੋਰਟਾਂ ਅਨੁਸਾਰ ਮੌਜੂਦਾ ਸੀਜ਼ਨ ਦੇ ਬਾਕੀ 16 ਮੈਚ 16 ਮਈ ਤੋਂ ਖੇਡੇ ਜਾ ਸਕਦੇ ਹਨ। ਪਲੇਆਫ-1 ਅਤੇ 2 ਦੇ ਨਾਲ-ਨਾਲ ਐਲੀਮੀਨੇਟਰ ਮੈਚ ਵੀ ਪਹਿਲਾਂ ਤੋਂ ਨਿਰਧਾਰਤ ਕ੍ਰਿਕਟ ਸਥਾਨਾਂ 'ਤੇ ਹੀ ਖੇਡੇ ਜਾਣ ਦੀ ਸੰਭਾਵਨਾ ਹੈ। ਇਹ ਮੈਚ ਚਾਰ ਸਥਾਨਾਂ 'ਤੇ ਹੋ ਸਕਦੇ ਹਨ, ਜਿਨ੍ਹਾਂ ਵਿਚ ਮੁੰਬਈ, ਅਹਿਮਦਾਬਾਦ ਤੇ ਦੱਖਣ ਦੇ ਦੋ ਸ਼ਹਿਰ ਸ਼ਾਮਿਲ ਹੋ ਸਕਦੇ ਹਨ। ਲਖਨਊ 'ਚ ਵੀ ਇਕ ਮੈਚ ਹੋ ਸਕਦਾ ਹੈ ਕਿਉਂਕਿ ਜੋ ਆਖਰੀ ਮੈਚ ਉਥੋਂ ਹਟਾਇਆ ਗਿਆ ਸੀ ।