2 ਨਸ਼ਾ ਤਸਕਰਾਂ ਦੇ ਘਰ ਚੱਲਿਆ ਬੁਲਡੋਜ਼ਰ

ਜਲੰਧਰ, 30 ਅਪ੍ਰੈਲ- ਜਲੰਧਰ ਦੇ ਥਾਣਾ-1 ਅਧੀਨ ਆਉਂਦੇ ਸਲੇਮਪੁਰ ਵਿਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ, ਪ੍ਰਸ਼ਾਸਨ ਨੇ ਦੋ ਘਰਾਂ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ, ਜਿਸ ਵਿਚ ਇਕ ਘਰ ਅਸ਼ੋਕ ਵਿਹਾਰ ਵਿਚ ਮਹਿਲਾ ਤਸਕਰ ਨਿਸ਼ਾ ਖਾਨ ਦਾ ਹੈ ਅਤੇ ਦੂਜਾ ਘਰ ਗੁਰੂ ਅਮਰਦਾਸ ਵਿਚ ਦੀਪ ਸਿੰਘ ਦੀਪ ਦਾ ਹੈ। ਦੋਵਾਂ ਤਸਕਰਾਂ ਵਿਰੁੱਧ ਪਹਿਲਾਂ ਵੀ ਤਸਕਰੀ ਦੇ ਕਈ ਮਾਮਲੇ ਦਰਜ ਹਨ। ਅੱਜ ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਦੋਵਾਂ ਘਰਾਂ ’ਤੇ ਬੁਲਡੋਜ਼ਰ ਚਲਾਏ ਗਏ।