ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਕੀਤਾ ਗਿਆ ਪੁਨਰਗਠਨ

ਨਵੀਂ ਦਿੱਲੀ, 30 ਅਪ੍ਰੈਲ- ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ ਕੀਤਾ ਹੈ। ਰਾਅ ਦੇ ਸਾਬਕਾ ਮੁਖੀ ਆਲੋਕ ਜੋਸ਼ੀ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਾਬਕਾ ਪੱਛਮੀ ਏਅਰ ਕਮਾਂਡਰ ਏਅਰ ਮਾਰਸ਼ਲ ਪੀ.ਐਮ. ਸਿਨਹਾ, ਸਾਬਕਾ ਦੱਖਣੀ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਏ.ਕੇ. ਸਿੰਘ ਅਤੇ ਰੀਅਰ ਐਡਮਿਰਲ ਮੋਂਟੀ ਖੰਨਾ ਫੌਜੀ ਸੇਵਾਵਾਂ ਤੋਂ ਸੇਵਾਮੁਕਤ ਅਧਿਕਾਰੀ ਇਸ ਵਿਚ ਸ਼ਾਮਿਲ ਕੀਤੇ ਗਏ ਹਨ। ਰਾਜੀਵ ਰੰਜਨ ਵਰਮਾ ਅਤੇ ਮਨਮੋਹਨ ਸਿੰਘ ਭਾਰਤੀ ਪੁਲਿਸ ਸੇਵਾ ਦੇ ਦੋ ਸੇਵਾਮੁਕਤ ਮੈਂਬਰ ਹਨ। ਸੱਤ ਮੈਂਬਰੀ ਬੋਰਡ ਵਿਚ ਸੇਵਾਮੁਕਤ ਆਈ.ਐਫ.ਐਸ. ਬੀ ਵੈਂਕਟੇਸ਼ ਵਰਮਾ ਸ਼ਾਮਿਲ ਹਨ।